Transcription
ਸੋ ਦੋਸਤੋ, ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਤੇ ਮੈਂ ਬਲਜੀਤ ਪਰਮਾਰ ਹਾਜ਼ਰ ਹਾਂ।
ਜਿਹੜੀ ਤਿੰਨ ਚਾਰ ਦਿਨ ਪਹਿਲਾਂ ਇੱਕ ਆਪਾਂ ਇੱਕ ਕਨੇਡਾ ਦੀ ਵਿਨੀਪੈਗ ਦੀ ਖਬਰ ਬਣਾਈ ਸੀ। ਉਹਦਾ ਦੂਸਰਾ ਭਾਗ ਵਿੱਚ ਰਹਿ ਗਿਆ ਸੀ ਕਿਉਂਕਿ ਹੋਰ ਅਹਿਮ ਖਬਰਾਂ ਵਿੱਚ ਵਿਚਾਲੇ ਆ ਗਈਆਂ, ਜਿਹੜੀਆਂ ਕਵਰ ਕਰਨੀਆਂ ਬਹੁਤ ਜਰੂਰੀ ਸੀ। ਅੱਜ ਵਾਪਸ ਚੱਲਾਂਗੇ ਉਸ ਪਤੀ ਪਤਨੀ ਵੱਲ, ਜਿਨ੍ਹਾਂ ਨੇ ਕੁਝ ਇਹੋ ਜਿਹੇ ਕੰਮ ਕੀਤੇ, ਜਿਹੜੇ ਜਿਹੜੇ ਆਮ ਤੌਰ ਤੇ ਬੰਦਿਆਂ ਨੂੰ ਨਹੀਂ ਕਰਨਾ ਚਾਹੁੰਦੇ: ਨਸ਼ਿਆਂ ਦਾ ਕੰਮ, ਡਰੱਗ ਦਾ ਕੰਮ, ਟੈਕਸ ਦੀ ਚੋਰੀ। ਲੱਖਾਂ ਕਨੇਡੀਅਨ ਡਾਲਰ ਕਮਾ ਤਾ ਲਏ, ਪਰ ਆਖਰ ਸਲਾਖਾਂ ਦੇ ਪਿੱਛੇ ਜਾਣਾ ਪਿਆ। ਅਸੀਂ ਗੱਲ ਕਰ ਰਹੇ ਸੀ ਰਵੀ ਔਲਖ, ਜੋ ਬ੍ਰਿਟਿਸ਼ ਕਲੰਬੀਆ ਦਾ ਰਹਿਣ ਵਾਲਾ ਹੈ ਤੇ ਉਸਦੀ ਪਤਨੀ ਹਰਪ੍ਰੀਤ ਮਾਂਗਟ, ਜੋ ਬਿਲਕੁਲ ਦੂਸਰੇ ਪਾਸੇ ਦੇਸ਼ ਦੇ ਮਿਨੀਪੈਗ, ਮਰੀਟੋਬਾ ਦੀ ਰਹਿਣ ਵਾਲੀ ਆ। ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ, ਸ਼ਾਇਦ ਜਮਾਨਤ ਵੀ ਹੋ ਗਈ ਹੋਣੀ ਹੈ, ਮੈਂ ਚੈੱਕ ਕਰ ਰਿਹਾ ਸੀ, ਪਰ ਕੋਈ ਖਬਰ ਆਈ ਨਹੀਂ। ਆਈ ਹੁੰਦੀ ਤਾਂ ਘੱਟੋ-ਘੱਟ ਖਬਰ ਹੋ ਜਾਣੀ ਸੀ, ਜਾਂ ਅਜੇ ਕੋਈ ਡਿਲੇ ਹੋਇਆ ਹੋਣਾ, ਕੇਸ ਲੰਮਾ ਚੱਲੇਗਾ। ਬਹੁਤ ਵੱਡਾ ਚੌੜਾ ਮਾਮਲਾ ਹੈ, ਤੁਹਾਨੂੰ ਸਾਰਾ ਅਸੀਂ ਦੱਸਿਆ ਸੀ। ਛੇ ਬੰਦੇ ਫੜੇ ਗਏ ਆ ਉਸ ਮਲਟੀ ਮਿਲੀਅਨ ਡਰੱਗ ਐਂਡ ਆਰਮਸ ਰੈਕਟ।
ਹੁਣ ਤੁਹਾਨੂੰ ਲੋਕੋ ਦੱਸਦੇ ਆ, ਸਾਨੂੰ ਬੜੇ ਸਵਾਲ ਵੀ ਆਏ ਸਾਡੇ ਕਮੈਂਟ ਬਾਕਸ ਚ, ਕਿ ਇੰਨੀ ਜਲਦੀ ਇੰਨਾ ਪੈਸਾ, ਇਹਨਾਂ ਨੇ ਕਮਾਇਆ ਤਾਂ ਕਿਵੇਂ ਕਮਾਇਆ? ਬਿਜਨਸ ਤਾਂ ਹੋਰ ਲੋਕ ਵੀ ਕਰਦੇ ਨਿੱਕੀਆਂ ਨਿੱਕੀਆਂ ਕਾਰਨਰ ਦੁਕਾਨਾਂ ਦੀਆਂ ਖੋਲ੍ ਕੇ, ਉਥੋਂ ਲੱਖਾਂ ਕਰੋੜਾਂ ਡਾਲਰ ਕਿਵੇਂ ਕਮਾਏ? ਇਹਦਾ ਅਸੀਂ ਜਦੋਂ ਇਨਵੈਸਟੀਗੇਸ਼ਨ ਕੀਤੀ, ਇਨਕੁਆਇਰੀ ਕੀਤੀ, ਲੋਕਲ ਲੋਕਾਂ ਨਾਲ ਇਨੀ, ਉਹਨਾਂ ਨੇ ਬਹੁਤ ਕੁਝ ਦੱਸਿਆ। ਇਹ ਜੋੜਾ ਜਿਹੜਾ ਹੈ ਕਾਫੀ ਮਸ਼ਹੂਰ ਹੈ, ਇਹਨਾਂ ਦੀਆਂ ਕੰਮਕਾਰ, ਜਿਹੜੇ ਨੇ ਕਰਤੂਤਾਂ, ਉਹ ਵਿਨੀਪੈਗ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ।
ਦੋਸਤੋ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਇਹ ਪੈਸੇ ਕਮਾਉਂਦੇ ਕਿਵੇਂ ਸੀ? ਖਾਸ ਤੌਰ ਤੇ ਹਰਪ੍ਰੀਤ ਮਾਂਗਟ, ਜਿਹੜੀ ਇਹਨਾਂ ਦੇ ਅੱਜਕੱਲ ਬੱਚੇ ਜਿਹੜੇ ਆ, ਉਹ ਬ੍ਰਿਟਿਸ਼ ਕਲੰਬੀਆ ਆਪਣੇ ਦਾਦਾ ਦਾਦੀ ਕੋਲ ਰਹਿੰਦੇ ਆ ਤੇ ਇਹ ਮੀਆਂ ਬੀਵੀ ਦੋਨੇ ਬਸ ਇਹੀ ਕੰਮ ਕਰਦੇ ਆ, ਡਰੱਗ ਦਾ ਇਧਰ ਉਧਰ ਕਰਨ, ਹਥਿਆਰਾਂ ਦਾ। ਹੁਣ ਜੇਲ ਚ ਬੈਠੇ ਸੀ ਪਿਛਲੇ ਦਿਨੀਂ। ਦੋਸਤੋ, ਇਹ ਕੀ ਕਰਦੀ ਸੀ ਮਾਂਗਟ? ਛੋਟਾ ਜਿਹਾ ਸਟੋਰ ਕਿਰਾਏ ਚ ਲੈਂਦੀ ਸੀ ਜਾਂ ਖਰੀਦ ਲੈਂਦੀ ਸੀ ਆਪਣਾ, ਔਰ ਖਰੀਦਣਾ ਸਲੰਮ ਏਰੀਆ ਚ। ਤੁਸੀਂ ਹੈਰਾਨ ਹੋਵਗੇ ਕਿ ਕਨੇਡਾ ਚ ਵੀ ਸਲੰਮ ਹੈਗੇ ਆ। ਹਾਂਜੀ, ਹੈਗੇ ਬਹੁਤ ਸਾਰੇ ਏਰੀਆਜ ਅੱਡ-ਅੱਡ ਸ਼ਹਿਰਾਂ ਚ ਇਹੋ ਜਿਹੇ ਆ, ਜਿੱਥੇ ਲੋਕ ਸਰਕਾਰੀ ਪੈਸੇ ਨਾਲ ਰਹਿੰਦੇ ਆ, ਜਿਹਨਾਂ ਨੂੰ ਡੋਲ ਮਿਲਦੀ ਆ, ਕੋਈ ਕੰਮ ਕਾਰ ਕਰਦੇ ਨਹੀਂ, ਕੋਈ ਨਾ ਕੋਈ ਇਹੋ ਜਿਹਾ ਬਹਾਨਾਇਲਮ ਹੈ ਜਾਂ ਵੈਸੇ ਅ ਕਿਹੋ ਜਿਹਾ ਕਿੱਤਾ ਹੈ, ਜਿਹਦਾ ਕੋਈ ਰੁਜ਼ਗਾਰ ਨਹੀਂ, ਦੂਜਾ ਉਹ ਕੰਮ ਆਉਂਦਾ ਨਹੀਂ, ਉਹਨਾਂ ਨੂੰ ਕੋਈ ਸਰਕਾਰੀ ਮਦਦ ਮਿਲਦੀ ਆ ਹਰ ਮਹੀਨੇ, ਹਰ ਹਫਤੇ ਜਾਂ ਕੋਈ ਹਿਸਾਬ ਹੋਏਗਾ। ਤੇ ਉਹ ਗਰੀਬ ਇਲਾਕਿਆਂ 'ਚ ਰਹਿ ਕੇ ਆਪਣਾ ਗੁਜ਼ਾਰਾ ਕਰਦੇ ਆ। ਛੋਟੇ-ਛੋਟੇ ਘਰ 'ਚ ਕਈ ਜਾਣੇ ਰਹਿੰਦੇ, ਕਈ ਜੰਗਲਾਂ ਚ ਰਹੀ ਜਾਂਦੇ ਆ। ਸੋ ਇਹੋ ਜਿਹੇ ਗਰੀਬਾਂ ਦੀ ਬਸਤੀ ਚ, ਕੈਨੇਡਾ ਦੇ ਸਟੈਂਡਰਡ ਨਾਲ, ਜਿਹੜੇ ਗਰੀਬ ਨੇ, ਉਹਨਾਂ ਦੇ ਇਲਾਕਿਆਂ 'ਚ ਜਾ ਕੇ ਸਟੋਰ ਹੋਰ ਖੋਲਦੇ ਸੀ। ਉਹਦੇ ਦੋ ਫਾਇਦੇ ਆ, ਇੱਕ ਤਾਂ ਜਿਹੜੇ ਜਾਣਕਾਰ ਲੋਕ ਨੇ ਜਾਂ ਜਿਹੜੇ ਸਮਾਜ ਦੇ ਪੱਖੋਂ ਜਾਗਰੂਕ ਹੁੰਦੇ ਆ, ਉਹ ਜਦੋਂ ਕੋਈ ਗਲਤੀ ਕਰਦੇ ਦੇਖਦੇ ਆ ਤਾਂ ਪੁਲਿਸ ਨੂੰ ਇਨਫੋਰਮ ਕਰ ਦਿੰਦੇ ਆ। ਪਰ ਇੱਥੇ ਜਿਹੜੇ ਗਰੀਬ ਹਲਕੇ ਚ, ਸਲੰਮ ਏਰੀਆ ਚ ਜਾ ਕੇ ਜਾਂ ਘੱਟ ਅਮੀਰ ਏਰੀਆ ਚ ਜਾ ਕੇ, ਲੋਅਰ ਮਿਡਲ ਕਲਾਸ, ਉੱਥੋਂ ਦੀ ਜਿਹੜੀ ਹੈ। ਉੱਥੇ ਜਾ ਕੇ ਸਟੋਰ ਖੋਲਣਾ, ਤੋਂ ਗਰੀਬ ਲੋਕ ਕੋਈ ਇੰਟਰਸਟ ਲੈਂਦੇ ਨਹੀਂ। ਜੋ ਉਹਨਾਂ ਨੂੰ ਮਿਲਦਾ, ਉਹ ਖਾਈ ਜਾਂਦੇ।
ਹੁਣ ਦੋਸਤੋ, ਉੱਥੇ ਦੋ ਚੀਜ਼ਾਂ ਜਿਹੜੀਆਂ ਉਹ, ਜਿਹਦਾ ਬਿਜ਼ਨਸ ਮੇਨ ਤੌਰ ਤੇ ਕਰਦੇ ਸੀ, ਕਹਿਣ ਨੂੰ ਤਾਂ ਸਟੋਰ ਦਾ ਨਾਂ ਕਨਵੀਨੀਅਨ ਸਟੋਰ ਹੁੰਦਾ ਸੀ, ਜਿੱਥੇ ਹਰ ਚੀਜ਼ ਮਿਲਦੀ ਸੀ, ਪਰ ਮੇਨ ਇਹਨਾਂ ਦਾ ਕੰਮ ਸੀਗਾ ਭੰਗ ਔਰ ਤੰਬਾਕੂ ਦਾ। ਮਾਂਗਟ। ਹੁਣ ਤੁਸੀਂ ਸੋਚ ਹੈਰਾਨ ਹੋਗੇ ਕਿ ਭੰਗ, ਤੰਬਾਕੂ ਵੇਚ ਕੇ ਪੈਸੇ ਕਿਵੇਂ ਕਮਾਏ ਜਾ ਸਕਦੇ ਆ? ਆਹ ਨਾਲ-ਨਾਲ ਤੁਸੀਂ ਅਸੀਂ ਥੋੜੀਆਂ ਤਸਵੀਰਾਂ ਦੇਖ ਰਹੇ ਹੋਵੋਗੇ। ਤੁਸੀਂ ਇੱਕ ਹਰੇ ਰੰਗ ਦਾ ਪੈਕਟ ਜਿਹਾ ਦੇਖਿਆ ਹੋਣਾ, ਤਸਵੀਰ ਜਿਹੜੀ ਨਾਲ ਨਾਲ ਚੱਲ ਰਹੀ ਆ। ਇਹਦੇ ਅੰਦਰ ਦੋਸਤੋ ਭੰਗ ਆ। ਭੰਗ ਜਿਹੜੀ ਆ, ਉਹ ਕੈਨੇਡਾ ਚ ਖਾਸ ਇਲਾਕਿਆਂ 'ਚ, ਉੱਥੇ ਲੀਗਲ ਆ, ਤੁਸੀਂ ਭੰਗ ਵੇਚ ਸਕਦੇ ਹੋ। ਜਿਹੜੀ ਉਹਦੀ ਕੰਟਰੋਲ ਪ੍ਰਾਈਸ, ਜੋ ਵੀ ਹੈ। ਸਰਕਾਰ ਤੁਹਾਨੂੰ ਵੇਚਣ ਦੀ ਜਿਆਦਾ ਦੱਸ ਦਿੰਦੀ ਆ, ਕੁਝ ਸ਼ਰਤਾਂ ਨੇ ਕਿ ਉਹ ਅਡਲਟ ਨੂੰ ਵੇਚੀਆਂ ਜਾ ਸਕਦੀਆਂ, ਬੱਚਿਆਂ ਨੂੰ ਨਹੀਂ, ਕੁਝ ਸ਼ਰਤਾਂ ਰੱਖੀਆਂ ਹੋਈਆਂ। ਤੇ ਨਾਲ ਸਿਗਰਟ, ਜਿਹਨੂੰ ਆਪਾਂ ਤੰਬਾਕੂ ਪ੍ਰੋਡਕਟ ਕਹਿ ਦਿੰਦੇ ਆਂ। ਉਹ ਇਹ ਸਿਗਰਟ ਅੱਖਰ ਤੇ ਕਈ ਵਾਰੀ ਯੂਟਿਊਬ ਇਤਰਾਜ਼ ਲਾ ਦਿੰਦੀ ਆ, ਨਹੀਂ ਚੱਲਣ ਦਿੰਦੀ, ਇਸ ਕਰਕੇ ਮੈਂ ਉਹਨੂੰ ਉਹਦਾ ਤੰਬਾਕੂ ਦੇ ਤੌਰ ਤੇ ਮੈਂ ਇਸਤੇਮਾਲ ਕਰ ਰਿਹਾ। ਇਹ ਜਿਹੜਾ ਤੰਬਾਕੂ ਪ੍ਰੋਡਕਟਸ ਆ, ਇਹ ਵੀ ਤੁਸੀਂ 18 ਸਾਲ ਜਾਂ ਜਿਹੜੇ ਅਡਲਟ, ਜੋ ਵੀ ਉਹਨਾਂ ਦੀ ਉਮਰ ਆ, ਉਸ ਤੋਂ ਘੱਟ, ਮਤਲਬ ਬੱਚਿਆਂ ਨੂੰ ਨਹੀਂ ਦੇ ਸਕਦੇ, ਛੋਟੀ ਉਮਰ ਦੇ। ਔਰ ਦੋਸਤੋ, ਇੱਥੇ ਦੋਨੇ ਚੀਜ਼ਾਂ ਅਦਰਵਾਈਜ਼ ਮਹਿੰਗੀਆਂ ਨੇ, ਤੰਬਾਕੂ ਪ੍ਰੋਡਕਟ ਖਾਸ ਤੌਰ ਤੇ ਬਹੁਤ ਮਹਿੰਗੀਆਂ। ਉਹ ਜਿਹੜਾ ਇੱਕ ਪੈਕਟ ਹੈ, ਜਿਹੜਾ ਫਰਜ਼ ਕਰੋ ਇੱਕ ਬ੍ਰਾਂਡ ਜਿਹੜਾ ਨੇਮ ਹੈ, ਕੋਈ ਜਿਵੇਂ ਆਪਣੇ ਹਿੰਦੁਸਤਾਨ 'ਚ ਬ੍ਰਾਂਡਡ ਪ੍ਰੋਡਕਟ ਚੱਲਦੇ ਆ ਤੰਬਾਕੂ ਪ੍ਰੋਡਕਟਸ ਦੇ, ਉਹ ਇਹਦਾ ਨਕਲੀ ਪ੍ਰੋਡਕਟ ਕੁਝ ਸਟੇਟਸ 'ਚ ਬਣਦਾ ਆ, ਜਿਵੇਂ ਕਿਊਬਿਕ ਤੇ ਦੂਸਰੀਆਂ ਬਾਹਰ, ਇਟਾਲੀਅਨ ਮਾਫੀਆ ਬਣਾਉਂਦਾ। ਉਹਦੇ 'ਚ ਥੋੜੀ ਜਿਹੀ ਸਪੈਲਿੰਗ ਦੀ ਹੇਰਾ ਫੇਰੀ ਕਰ ਦਿੰਦੇ ਆ ਤੇ ਬਾਹਰੋਂ ਦੇਖਣ ਨੂੰ ਲੱਗਦਾ ਕਿ ਬ੍ਰਾਂਡਡ ਪ੍ਰੋਡਕਟ ਹੀ ਆ, ਜਿਵੇਂ ਮਤਲਬ ਆਪਣਾ ਸਰਫ ਹਿੰਦੁਸਤਾਨ ਚ ਚੱਲਦਾ, ਐਸਸੀਆਰ ਐਫ, ਉਹਨੂੰ ਜੇ ਤੁਸੀਂ ਐਸਸੀਆਰਐਫ ਕਰਕੇ ਵੀ ਪਿੰਡਾਂ ਚ ਵਿਕੀ ਜਾਂਦਾ, ਕਿਸੇ ਨੂੰ ਪਤਾ ਨਹੀਂ ਲੱਗਦਾ। ਸੇਮ ਡਿਜ਼ਾਇਨ, ਸਾਰਾ ਕੁਝ ਇਕੋ ਜਿਹਾ ਹੁੰਦਾ, ਖਾਲੀ ਇੱਕ ਅੱਖਰ ਸਪੈਲਿੰਗ ਦਾ ਫਰਕ ਪਾ ਦਿੰਦੇ। ਇਸੇ ਤਰ੍ਹਾਂ ਜਿਵੇਂ ਤੰਬਾਕੂ ਪ੍ਰੋਡਕਟ ਹੈ, ਬਹੁਤ ਫੇਮਸ ਉਧਰਲੀ, ਜਿਹਨੂੰ ਮਾਲ ਬਰੋ ਆਪਾਂ ਕਹਿੰਦੇ ਆ, ਉਹਦੇ ਚ ਇੱਕ ਅੱਖਰ ਚੇਂਜ ਕਰਤਾ, ਮੈਲਬਰੋ ਦੀ ਜਗ੍ਹਾ ਤੇ ਮਾਲ ਮਾਲ ਬਰਾ ਕਰਤਾ, ਉਹਦੀ ਜਗਾ ਇਹ ਪਾਤਾ, ਬਾਕੀ ਪੂਰੀ ਪੈਕਟ ਦੀ ਸ਼ੇਪ, ਰੰਗ, ਕਲਰ ਸਕੀਮ, ਸਾਰਾ ਕੁਝ ਤਰੀਕੇ ਨਾਲ ਨਕਲੀ ਪ੍ਰੋਡਕਟ ਬਣਾਈ ਜਾਂਦੀ ਹੈ, ਜਿਹੜੀ ਬਹੁਤ ਸਸਤੀ ਪੈਂਦੀ ਆ। ਫਰਜ਼ ਕਰੋ ਇੱਕ ਜਿਹੜਾ ਬ੍ਰਾਂਡਡ ਪ੍ਰੋਡਕਟ ਆ, ਇਹ ਤੰਬਾਕੂ ਪ੍ਰੋਡਕਟ, ਉਹਦੀ ਇੱਕ ਪੈਕਟ ਦੀ ਕੀਮਤ ਫਰਜ਼ ਕਰੋ 20 ਕਨੇਡੀਅਨ ਡਾਲਰ, ਇਹ ਲੋਕ ਉਹ ਪੰਜ ਰੁਪਏ ਚ ਵੇਚਦੇ ਆ, ਨਕਲੀ ਪ੍ਰੋਡਕਟ ਜਿਹੜੀ ਆ। ਲੇਕਿਨ ਉਹ ਪੰਜ ਡਾਲਰ ਵੀ ਉਹ ਗਰੀਬ ਬਸਤੀਆਂ ਚ ਲੋਕਾਂ ਕੋਲੇ ਨਹੀਂ ਹੁੰਦੇ, ਫਿਰ ਉਹ ਲੂਜ਼ ਜਿਹੜਾ ਸਟਿਕ ਆ, ਤੰਬਾਕੂ ਸਟਿਕ, ਉਹ ਖਰੀਦ ਲੈਂਦੇ ਆ, ਉਹਦਾ ਭਾਅ ਹੋਰ ਜ਼ਿਆਦਾ ਵਧਾ ਦਿੰਦੇ ਦਿੰਦੇ ਆ। ਇਹ ਹੁਣ ਤੁਹਾਨੂੰ ਦੱਸਦੇ ਆ ਕਿ ਇਹ ਜਿਹੜਾ ਨਕਲੀ ਤੰਬਾਕੂ ਪ੍ਰੋਡਕਟ ਬਣ ਕੇ ਆਉਂਦੀਆਂ, ਉਹਨਾਂ ਨੂੰ ਇਹਨਾਂ ਨੂੰ ਬਹੁਤ ਸਸਤੀਆਂ ਪੈਂਦੀਆਂ ਤੇ ਵੇਚਦੇ ਆ ਅਸਲੀ ਪ੍ਰੋਡਕਟ ਦੇ ਭਾਅ ਤੇ। ਪੰਜ ਰੁਪਏ ਦਾ ਉਹ ਜਿਹੜਾ ਪੈਕਟ ਹੈ, ਉਹ ਖਰੀਦ ਕੇ ਫਰਜ਼ ਕਰੋ 20 ਰੁਪਏ ਦਾ, 30 ਰੁਪਏ ਦਾ ਵੇਚਦੇ ਆ। ਅੰਦਾਜ਼ਾ ਲਾ ਲਓ ਕਿੰਨਾ ਮਾਰਜਨ ਪ੍ਰੋਫਿਟ ਹੋਊਗਾ। ਇਹ ਅਗਰ ਇਸ ਕਿਸਮ ਦੀ ਪ੍ਰੋਡਕਟ ਕਿਸੇ ਪਾਸ ਏਰੀਏ, ਕਿਸੇ ਮਹਿੰਗੇ ਏਰੀਏ ਚ, ਟੋਰੋਂਟੋ ਵਰਗੇ ਸ਼ਹਿਰ ਚ, ਬਰਾਮਟਾ, ਗਾਲ ਸ਼ਹਿਰ ਚ, ਮੇਨ ਵਿਲੀ, ਪੈਗ ਮੇਨ ਏਰੀਆ ਚ ਵੇਚਣ, ਉਤੇ ਫੜੇ ਜਾ ਸਕਦੇ ਆ, ਕਿਉਂਕਿ ਜਿਹੜੇ ਪੜ੍ਹੇ ਲਿਖੇ ਲੋਕ ਆ, ਰੋਜ਼ ਪੀਣ ਵਾਲੇ, ਉਹਨਾਂ ਨੂੰ ਟੇਸਟ ਪਤਾ ਹੁੰਦਾ, ਉਹਨਾਂ ਨੂੰ ਸਪੈਲਿੰਗ ਪਤਾ ਹੁੰਦਾ, ਸਭ ਪਤਾ ਹੁੰਦਾ, ਉਹ ਧਿਆਨ ਨਾਲ ਲੈਂਦੇ ਔਰ ਉਤੇ ਪ੍ਰਾਈਸ, ਉਹ ਸਾਰੇ ਨੂੰ ਪਤਾ ਦੀ ਕੀਮਤ ਕੀ ਆ, ਉਹ ਦੇਖ ਕੇ ਲੈਣਗੇ। ਹੁਣ ਸਾਰੇ ਦਾ ਸਾਰਾ ਕੰਮ ਦੋ ਨੰਬਰ ਦਾ, ਆਪਣੇ ਨੀ ਕਰ ਸਕਦੇ, ਸਟੋਕ ਚ ਕਿਵੇਂ ਸ਼ੋ ਕਰਨਗੇ, ਅਸੀਂ ਕਿਥੋਂ ਖਰੀਦੇ, ਇਸ ਕਰਕੇ ਉਹਦਾ ਹਿਸਾਬ ਕਿਤਾਬ ਨਹੀਂ ਰੱਖਦੇ, ਚੋਰੀ ਚਿੱਪੇ ਵੇਚਦੇ ਆ। ਔਰ ਇਹ ਸਾਰੀਆਂ ਚੀਜ਼ਾਂ, ਭੰਗ ਔਰ ਇਹ ਤੰਬਾਕੂ ਪ੍ਰੋਡਕਟਸ, ਇਹ ਬੀਬੀ ਜਿਹੜੀ ਆ, ਇਹ ਆਪਣੇ ਸਟੋਰ ਦੇ ਕਾਊਂਟਰ ਤੇ ਨਹੀਂ ਸੀ ਰੱਖਦੀ। ਇਹਨਾਂ ਦੇ ਹਰ ਸਟੋਰ ਦੇ ਜਿਹੜਾ ਦੁਕਾਨ ਆ, ਦੁਕਾਨ ਦੇ ਪਿੱਛੇ ਕੁਝ ਅਕੋਮੋਡੇਸ਼ਨ ਹੁੰਦੀ ਆ। ਉਹ ਉਥੇ ਉਹਨੂੰ ਸਟੋਰ ਰੂਮ ਬਣਾ ਲੈਂਦੇ। ਤੇ ਜਦੋਂ ਕੋਈ ਬੰਦਾ ਖਰੀਦ ਖਰੀਦਣ ਆਉਂਦਾ, ਜਿੰਨੀ ਕੁਆਂਟਿਟੀ ਇਹਨੂੰ ਚਾਹੀਦੀ ਹੁੰਦੀ ਆ, ਇਹਨਾਂ ਦਾ ਇੱਕ ਬੰਦਾ ਬੈਕ ਰੂਮ 'ਚ ਜਾਂਦਾ, ਉਥੋਂ ਉਨੀ ਕੁਆਂਟਿਟੀ ਕੱਢ ਕੇ ਲਿਆ ਕੇ ਦੇ ਦਿੰਦਾ। ਉੱਥੇ ਬੜੇ ਤਰੀਕੇ ਨਾਲ ਲੁਕੋ ਕੇ ਰੱਖੀ ਜਾਂਦੀ ਔਰ ਇਹਨਾਂ ਦੇ ਰੈਗੂਲਰ ਕਸਟਮਰ ਹੁੰਦੇ ਆ, ਜਿਹੜੇ ਇਲਾਕੇ 'ਚ ਦੁਕਾਨ ਖੋਲਦੇ ਆ, ਉੱਥੇ ਪਤਾ ਹੁੰਦਾ ਕੌਣ ਰੋਜ਼ ਇਹੋ ਜਿਹੀਆਂ ਚੀਜ਼ਾਂ ਖਰੀਦ ਕੇ ਲੈ ਜਾਂਦਾ। ਇਸੇ ਤਰ੍ਹਾਂ ਜਿਵੇਂ ਤੰਬਾਕੂ ਪ੍ਰੋਡਕਟ, ਇੱਕ ਇੱਕ ਸਟਿਕ ਵੀ ਵੇਚ ਦਿੰਦੇ ਆ, ਕੱਢ ਕੇ ਪੈਕਟ ਚੋਂ। ਇਸੇ ਤਰ੍ਹਾਂ ਭੰਗ ਨਾਲ ਕਰਦੇ ਆ, ਜਿਹੜਾ ਪੈਕਟ ਤੁਸੀਂ ਦੇਖ ਰਹੇ ਹੋ। ਇਹ ਇੱਕ ਪੌਂਡ ਦਾ ਪੈਕਟ ਆਉਂਦਾ। ਜਿਹਦੀ ਕੀਮਤ ਡਿਪੈਂਡਿੰਗ ਓਨ ਦਾ ਕੁਆਲਿਟੀ, ਕੋਈ ਔਨ ਐਨ ਐਵਰੇਜ ਤਿੰਨ ਕੁ ਸੌ ਕਨੇਡੀਅਨ ਡਾਲਰ ਪੈਂਦੀ ਆ। ਮੈਨੂੰ ਜਿੰਨਾ ਕੁ ਲੋਕਾਂ ਨੇ ਦੱਸਿਆ, ਮੈਨੂੰ ਪਤਾ ਨਹੀਂ, ਮੈਂ ਕਦੇ ਪੱਗ ਪੀਤੀ ਨਹੀਂ ਜ਼ਿੰਦਗੀ 'ਚ, ਨਾ ਕਦੇ ਕੈਨੇਡਾ ਗਿਆ। ਜਿੰਨੀ ਕ ਜਾਣਕਾਰੀ ਯਾਰ, ਦੋਸਤ, ਸੂਤਰ ਦਿੱਤੇ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰ ਲਈ। 250 ਤੋਂ ਲੈ ਕੇ 400 ਤੱਕ, 500 ਤੱਕ ਇਸ ਤਰਾਂ ਤਾਂ ਪ੍ਰਾਈਸ ਰੇਜ ਕਰਦੀ ਆ। ਇਹ ਅੱਧੇ ਪੌਂਡ ਦਾ, ਉੱਥੇ ਆਪਣੇ ਕਿੱਲੋ ਗ੍ਰਾਮ ਚੱਲਦੇ, ਉੱਥੇ ਪੌਂਡ ਚੱਲਦੇ। ਇੱਕ ਪੌਂਡ ਜਿਹੜਾ ਤਕਰੀਬਨ ਅੱਧੇ ਕ ਕਿਲੋ ਦੇ ਹਿਸਾਬ ਹੁੰਦਾ, ਅਪਰੋਕਸੀਮੇਟਲੀ। ਇੱਕ ਪੌਂਡ ਦੀ ਕੀਮਤ ਜਿਹੜੀ ਆ, ਉਹ ਢਾਈ ਕਨੇਡੀਅਨ ਡਾਲਰ। ਇਹ ਕੀ ਕਰਦੇ ਆ? ਉਹ ਪੈਕਟ ਇੰਨਾਂ ਕਿਸੇ ਨੂੰ ਚਾਹੀਦਾ ਵੀ ਨਹੀਂ ਹੁੰਦਾ, ਗਰੀਬ ਲੋਕ ਕਿਥੋਂ ਢਾਈ ਸੌ ਡਾਲਰ ਦੇ ਦੇਣਗੇ ਅੱਧੇ ਪੌਂਡ ਲਈ, ਇੱਕ ਪੌਂਡ, ਅੱਧੇ ਕਿਲੋ ਲਈ ਕਹਿ ਲਓ ਤੁਸੀਂ। ਉਹ ਇਹ ਕੀ ਕਰਦੇ ਆ? ਇਹ ਪੈਕਟ ਜਿਹੜਾ ਖਰੀਦਦੇ ਆ, 250 ਤੋਂ 300 ਡਾਲਰ ਦਾ ਇੱਕ ਪੌਂਡ ਦਾ ਭੰਗ ਦਾ, ਉਹਦੇ ਨੂੰ ਕੱਢ ਕੇ ਇੱਕ-ਇੱਕ ਪੌਂਡ, ਇੱਕ-ਇੱਕ ਗ੍ਰਾਮ, ਦੋ-ਦੋ ਗ੍ਰਾਮ ਦੀਆਂ ਪੁਲੀਆਂ ਬਣਾ ਦਿੰਦੇ ਆ। ਜਿਵੇਂ ਆਪਣੇ ਇੱਥੇ ਡਰੱਗ ਲੋਕ ਵੇਚਦੇ ਆ। ਗ੍ਰਾਮਾਂ ਦੇ ਹਿਸਾਬ ਨਾਲ ਡਰੱਗ ਵਿਕਦੀ ਆ, ਉਹਦੀ ਕੀਮਤ ਡਿਪੈਂਡਿੰਗ ਓਨ ਦਾ ਕੁਆਲਿਟੀ ਹੁੰਦੀ ਆ: ਹੈਰੋਇਨ ਦੀ ਹੋਰ, ਦੂਜੇ ਦੀ ਹੋਰ, ਇਹਦੀ ਹੋਰ, ਚਿੱਟਾ ਫੜਾ ਸਾਰਾ। ਕਿਉਂਕਿ ਇਹ ਦੁਕਾਨਾਂ, ਜਿਵੇਂ ਦੱਸਿਆ, ਗਰੀਬ ਏਰੀਏ ਚ ਹੁੰਦੀਆਂ, ਉੱਥੇ ਹੁਣ ਅਗਰ 500 ਗ੍ਰਾਮ ਦਾ ਤੁਸੀਂ ਇੱਕ ਪੌਂਡ ਲਾ ਲਓ ਤੇ ਦੋ ਗ੍ਰਾਮ, ਇਹ ਦੋ ਰੁਪਏ ਦਾ ਇੱਕ ਆ, ਸਮਝੋ ਉਠਿਆ ਨੀਕ ਦਾ ਇੱਕ ਬਣਦਾ, ਜੋ ਹਿਸਾਬ। ਇਹ ਕੀ ਕਰਦੇ ਆ? ਇਹ ਬਹੁਤ ਮਹਿੰਗੇ, ਇੱਕ ਗ੍ਰਾਮ ਜਿਹੜਾ ਉਹ $10 ਡਾਲਰ ਦਾ ਵੇਚਦੇ, ਉਹਦੇ ਹਿਸਾਬ ਨਾਲ ਤੁਸੀਂ ਅਗਰ 500 ਗ੍ਰਾਮ ਜਿਹੜਾ ਅੱਧੇ ਪੌਂਡ ਚ ਹੁੰਦਾ, ਜਿਹੜਾ 300 ਡਾਲਰ ਦਾ ਖਰੀਦਾ, ਉਹਦੇ ਹਿਸਾਬ ਨਾਲ 5000 ਡਾਲਰ, ਮਤਲਬ ਢਾਈ ਸੌ ਡਾਲਰ ਦਾ ਖਰੀਦ ਕੇ ਤੇ ਇਹ ਚਾਰ ਪੰਜ ਹਜਾਰ ਡਾਲਰ ਕਮਾਉਂਦੇ ਆ, ਉਹਨੂੰ ਰਿਟੇਲ ਚ ਵੇਚ ਕੇ। ਉਹਦਾ ਵੀ ਹਿਸਾਬ ਕਿਤਾਬ ਨਹੀਂ ਰੱਖਦੇ। ਲੈ ਦੇ ਕੇ। ਮਸਲਾ ਇਹ ਆ ਕਿ ਜਿਹੜੇ ਗਰੀਬ ਲੋਕਾਂ ਨੂੰ ਐਕਸਪਲਾਇਟ ਕਰਦੇ ਆ, ਜਿਹਨਾਂ ਕੋਲੇ ਪੈਸੇ ਇੰਨੇ ਇੰਨੇ ਕੁ ਹੁੰਦੇ ਆ, ਜਿੰਨੇ ਉਹਨੇ ਆਪਣੀ ਰੋਟੀ ਵੀ ਖਾ ਲਈ ਹੁੰਦੀ ਆ, ਕਿਰਾਇਆ ਵੀ ਦੇਣਾ ਹੁੰਦਾ, ਮਾੜੇ ਮੋਟੇ ਬਚੇ, ਉਹ ਥੋੜੀ ਬਹੁਤੀ ਭੱਗ ਲੈ ਕੇ, ਦੋ ਚਾਰ ਪੰਜ ਸੱਤ ਗ੍ਰਾਮ, ਉਹ ਆਪਣੀ ਖਾ ਪੀ ਕੇ ਸੌ ਜਾਂਦੇ, ਆਪਣਾ ਨਸ਼ਾ ਪੂਰਾ ਕਰ ਲੈਣ ਤੇ ਨਾਲ ਉਹ ਤੰਬਾਕੂ ਸਟਿਕ ਲੈ ਕੇ ਧੂਏਂ ਚੜਾਉਂਦੇ ਰਹਿੰਦੇ ਆ, ਵਿੱਚ ਹੋਰ ਡਰੱਗ ਮਿਕਸ ਕਰ ਲੈਂਦੇ, ਕਈ ਕੰਮ ਹੁੰਦੇ। ਸੋ ਇਹ ਇਹਨਾਂ ਦਾ ਬੇਸਿਕ ਕਾਰੋਬਾਰ ਹੈ, ਜਿੱਥੇ ਮਾਰਜਨ ਆਫ ਪ੍ਰੋਫਿਟ ਇੰਨਾਂ ਹੋਵੇ ਤੇ ਟੈਕਸ ਤੁਸੀਂ ਕੋਈ ਦੇਣਾ ਨਹੀਂ, ਕਿਉਂਕਿ ਇਲੀਗਲ ਪ੍ਰੋਡਕਟ, ਲੀਗਲ ਪ੍ਰੋਡਕਟ, ਤੁਸੀਂ ਇਲੀਗਲ ਤਰੀਕੇ ਨਾਲ ਵੇਚ ਰਹੇ ਹੋ।
ਸੋ ਹੁਣ ਇਹ ਪੰਜ ਸੱਤ ਸਟੋਰ ਜਿਹੜੇ ਇਹਨਾਂ ਦੇ ਹੈਗੇ, ਉਹਨਾਂ ਦੀਆਂ ਫੋਟੋਆਂ ਤੁਹਾਨੂੰ ਦਿਖਾ ਦਿੰਦੇ ਆ ਨਾਲ ਦੀ ਨਾਲ। ਸੋ ਸ਼ਹਿਰ ਦੇ ਅੱਡ-ਅੱਡ ਇਲਾਕਿਆਂ ਚ, ਗਰੀਬ ਇਲਾਕਿਆਂ ਚ ਜਿਹੜੇ ਪੰਜ ਸੱਤ ਸਟੋਰ ਆ, ਛੋਟੇ ਇਹੋ ਜਿਹੇ, ਉੱਥੇ ਦਿਖਾਉਣ ਨੂੰ ਤਾਂ ਪੀਜ਼ਾ ਵੀ ਵੇਚਿਆ ਜਾਂਦਾ, ਕਨਵੀਨੀਅਨਟ ਸਟੋਰ ਵੀ ਆ ਤੇ ਨਾਲ ਕਈ ਜਗ੍ਹਾ ਦੋਨੇ ਇਕੱਠੇ ਆ, ਪਿੱਛੇ ਰਹਿਣ ਦੀ ਜਗ੍ਹਾ ਵੀ ਆ, ਨਾਲ ਸਟੋਰ ਵੀ ਆ, ਨਾਲ ਸਮਾਨ ਵੀ ਰੱਖਿਆ ਹੁੰਦਾ। ਉਹਨਾਂ ਦੀਆਂ ਕਾਰਾਂ, ਟੈਂਪੂ, ਪਿਕਅਪ ਖੜੇ ਰਹਿੰਦੇ ਆ। ਇਹ ਕਾਫੀ ਸਿਸਟਮੈਟਿਕ ਤਰੀਕਿਆਂ ਨਾਲ, ਕੈਮਰੇ ਲੱਗੇ ਆ, ਸੀਸੀਟੀਵੀ ਕੈਮਰੇ, ਸਾਰਾ ਕੁਝ। ਇਹ ਪੰਜ ਸੱਤ ਸਟੋਰ ਜਿਹੜੇ ਛੋਟੇ-ਛੋਟੇ, ਅੱਡ-ਅੱਡ ਗਰੀਬ ਇਲਾਕਿਆਂ ਚ, ਸਲਮ ਏਰੀਏ ਜਾ ਕੇ ਬਣਾਏ, ਉਹ ਚ ਇਹੀ ਕੰਮ ਹੁੰਦਾ ਸੀ। ਇਹ ਸਾਰੀਆਂ ਤਸਵੀਰਾਂ ਤੁਸੀਂ ਦੇਖਦੇ ਹੋ, ਕਿਵੇਂ ਛੋਟੇ-ਛੋਟੇ ਜਿਹੇ ਸਟੋਰ ਬਣੇ, ਜਿਹਨਾਂ 'ਚ ਦੇਖਣ ਨੂੰ ਅਗਰ ਇੱਥੇ ਇੰਡੀਆ 'ਚ ਵੀ ਕਿਤੇ ਹੋਵੇ ਤੇ ਅੰਦਰ ਵੜਨ ਨੂੰ ਜੀ ਨਾ ਕਰੇ ਲੋਕਾਂ ਦਾ, ਪਰ ਇਹਨਾਂ ਨੇ ਇੱਥੋਂ ਹੀ ਲੱਖਾਂ ਡਾਲਰ ਕਮਾਏ।
ਹੁਣ ਦੋਸਤੋ, ਤੁਸੀਂ ਇਹ ਸਮਝੋਗੇ ਕਿ ਇਕੱਲੀ ਜਨਾਨੀ ਇੰਨੇ ਸਟੋਰ ਕਿਵੇਂ ਸਾਂਭਦੀ ਸੀ? ਉਹ ਵੀ ਤੁਹਾਨੂੰ ਦੱਸ ਦਿੰਨੇ ਆਂ। ਹਰ ਸਟੋਰ 'ਚ ਜਿਹੜੇ ਮਜਬੂਰ ਨੌਕਰੀ ਲੱਭਣ ਵਾਲੇ ਮੁੰਡੇ ਕੁੜੀਆਂ ਹੁੰਦੇ, ਉਹ ਰੱਖੇ ਜਾਂਦੇ। ਉਹ ਸਾਰਾ ਬਿਜ਼ਨਸ ਹਾਵਦੇ ਹਨ। ਇਲੀਗਲ ਸਮਾਨ ਸਾਰਾ ਉਹ ਇਸ ਮਾਂਗੜ ਦੇ ਕਹਿਣ ਤੇ ਵੇਚਦੇ ਆ। ਹੁਣ ਹੁਣ ਤੁਸੀਂ ਸੋਚਦੇ ਹੋਗੇ ਵੀ ਹੇਰਾ ਫਿਰੀ ਨਹੀਂ ਕਰਦੇ? ਹੁਣ ਉਹ ਮਾਲਕ ਤਾਂ ਰਹਿੰਦੀ ਨਹੀਂ ਹਰ ਵੇਲੇ ਸਿਰ ਤੇ, ਮੁਲਾਜ਼ਮ ਵੇਚ ਰਿਹਾ ਔਰ ਇਹ ਮੁਲਾਜ਼ਮ ਵੀ ਜਿਹੜੇ ਰੱਖਦੇ ਆ, ਉਹ ਮਜਬੂਰ ਬੱਚੇ ਜਿਹੜੇ ਪੜ੍ਹਨ ਗਏ ਵਿਚਾਰੇ, ਜਿਹਨਾਂ ਚੋਂ ਜਿਆਦਾ ਪੰਜਾਬੀ ਹੁੰਦੇ ਆ, ਆਪਣੇ ਬਾਹਰਲੇ ਵੀ ਦੋ ਚਾਰ ਹੈਗੇ, ਉਹਨਾਂ ਨੂੰ ਲੋੜ ਹੁੰਦੀ ਆ ਨੌਕਰੀ ਦੀ, ਉਹ ਉੱਥੇ ਨੌਕਰੀ ਕਰ ਲੈਂਦੇ।
ਹੁਣ ਦੋਸਤੋ, ਦੇਖਣ ਨੂੰ ਇਹ ਸਟੋਰ ਭਾਵੇਂ ਬਾਹਰੋਂ ਬੜੇ ਡਿਸਕ੍ਰੀਟ ਜਿਹੇ ਲੱਗਦੇ ਆ, ਛੋਟੇ, ਪੁਰਾਣੇ, ਟੁੱਟੇ ਭੱਜੇ ਜਿਹੇ ਇਹੋ ਜਿਹੇ, ਪਰ ਅੰਦਰੋਂ ਇਹਨਾਂ ਦਾ ਸਿਸਟਮ ਬੜਾ ਵਧੀਆ ਗਿਆ। ਜਗ੍ਹਾ ਜਗ੍ਹਾ ਤੇ ਕੈਮਰਾ ਲੱਗੇ ਹੋਏ, ਸਰਵੀਲੈਂਸ ਕੈਮਰਾ, ਜਿਹੜੇ ਪੂਰੇ ਸਟੋਰ ਦੇ ਸਮਾਨ ਤੇ ਨਿਗਾਹ ਰੱਖਦੇ ਆ ਤੇ ਕੁਝ ਕੈਮਰੇ ਪਿੱਛੇ ਜਿਹੜਾ ਸਟੋਰ ਹੈ, ਜਿੱਥੇ ਤੰਬਾਕੂ ਤੇ ਭੰਗ ਰੱਖੀ ਜਾਂਦੀ ਹੈ, ਉੱਥੇ ਵੀ ਕੈਮਰੇ ਲੱਗੇ ਹੋਏ ਆ। ਇੱਕ-ਇੱਕ ਚੀਜ਼ ਕੈਮਰੇ ਚ ਕੈਦ ਹੁੰਦੀ ਆ, ਕਿੰਨੀ ਕੁਆਂਟਿਟੀ ਸਟੋਰ ਚੋਂ ਕੱਢ ਕੇ ਦੁਕਾਨ ਚ ਆਈ, ਉਹ ਜਿਹੜਾ ਕਾਊਂਟਰ ਤੇ ਬੰਦਾ, ਮੁੰਡਾ ਜਾਂ ਕੁੜੀ ਬੈਠੇ ਆ, ਉਹਨੇ ਕਿੰਨੇ ਪੈਸੇ ਰਿਸੀਵ ਕੀਤੇ, ਕਿੰਨੀ ਜਗ੍ਹਾ, ਕਿੰਨੀ ਚੀਜ਼ ਦਿੱਤੀ, ਕਿਹੜੀ ਚੀਜ਼ ਦਿੱਤੀ ਤੇ ਟਿਲ ਜਿਹੜਾ ਗੱਲਾ ਆ, ਮਸ਼ੀਨ ਹੁੰਦੀ ਸਾਹਮਣੇ ਪੈਸਿਆਂ ਵਾਲੀ, ਉਹਦੇ 'ਚ ਕਿੰਨੇ ਪੈਸੇ ਪਾਏ, ਕਿੰਨੇ ਕੱਢੇ, ਸਾਰਾ ਕੁਝ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੁੰਦਾ। ਦੋਸਤੋ, ਇੰਨਾ ਪਰਫੈਕਟ ਸਿਸਟਮ ਹੈ ਕਿ ਇੱਕ ਪੈਸੇ ਦੀ ਚੋਰੀ ਵੀ ਉੱਥੇ ਮੁਲਾਜ਼ਮ ਕਰ ਨਹੀਂ ਸਕਦਾ। ਉਹ ਆਪਣੀ ਕੁਰਸੀ ਤੋਂ ਉੱਠ ਕੇ ਜਿੱਥੇ ਜਿੱਥੇ ਜਾਂਦਾ, ਸਮਾਨ ਚੱਕਣ ਜਾਂ ਕੁਝ ਕਰਨ, ਦੇਖਣ, ਉਹ ਇੱਕ-ਇੱਕ ਮੂਵਮੈਂਟ ਜਿਹੜੀ ਆ ਮੁਲਾਜ਼ਮਾਂ ਦੀ, ਉਹ ਸੀਸੀਟੀਵੀ ਕੈਮਰੇ 'ਚ ਕੈਦ ਹੁੰਦੀ। ਔਰ ਜਿੰਨੇ ਇਹਨਾਂ ਦੇ ਸਟੋਰ ਨੇ, ਸਾਰੇ ਜਿੱਥੇ ਇਹੋ ਜਿਹਾ ਕੰਮ ਹੁੰਦਾ, ਜਿੱਥੇ ਇਲੀਗਲ ਐਕਟੀਵਿਟੀਜ਼ ਕੀਤੀਆਂ ਜਾਂਦੀਆਂ, ਗੈਰ ਕਾਨੂੰਨੀ ਐਕਟੀਵਿਟੀਜ਼। ਉੱਥੇ ਸਾਰੇ ਸੀਸੀਟੀਵੀ ਕੈਮਰੇ ਦੀ ਸਰਵਲੈਂਸ। ਔਰ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਕਿ ਕਿਹਾ ਜਾਂਦਾ ਕਿ ਉਹ ਸਾਰੇ ਕੈਮਰਾਜ ਦਾ ਜਿਹੜਾ ਕੰਟਰੋਲ ਆ, ਉਹ ਪੰਜਾਬ ਦੇ ਇੱਕ ਸ਼ਹਿਰ ਚ ਆ, ਸ਼ਾਇਦ ਫਿਰੋਜ਼ਪੁਰ ਸ਼ਹਿਰ ਚ। ਹੋਏ ਨਾ ਹੈਰਾਨ, ਇਹਦਾ ਫਿਰੋਜ਼ਪੁਰ ਕਨੈਕਸ਼ਨ ਆ। ਰਿਮੋਟ। ਅੱਜ ਕੱਲ ਟੈਕਨੋਲੋਜੀ ਬੜੀ ਤਰੱਕੀ ਕਰ ਗਈ ਆ। ਉਥੋਂ ਦੇ ਪੂਰੇ ਕੈਮਰਾ ਫੁਟੇਜ ਜਿਹੜੀ ਆ, ਉਹਦੇ ਤੇ ਫਿਰੋਜ਼ਪੁਰ ਚ ਬੈਠ ਕੇ ਨਿਗਾਹ ਰੱਖੀ ਜਾਂਦੀ। ਇੱਥੇ ਸਰਵਲੈਂਸ ਕੰਟਰੋਲ ਰੂਮ ਆ, ਜਿਹੜਾ ਇਹਨਾਂ ਦੇ ਕਿਤੇ ਰਿਸ਼ਤੇਦਾਰ ਦਾ ਬੰਦਾ, ਕੋਈ ਚਲਾਉਂਦਾ, ਉਹਨੂੰ ਅੱਛੀ ਖਾਸੀ ਰਕਮ ਦਿੱਤੀ ਜਾਂਦੀ ਜਾਂਦੀ ਹੈ, ਮੋਨੀਟਰ ਕਰਨ ਲਈ। ਇਹ ਇਕੱਲੇ ਇਹ ਨਹੀਂ, ਹੋਰ ਬੜੇ ਲੋਕਾਂ ਦੇ ਹੈਗੇ। ਮੈਂ ਕਈ ਲੋਕਾਂ ਨੂੰ ਜਾਣਦਾ, ਜਿਨ੍ਹਾਂ ਦੀ ਬਹੁਤ ਵੱਡੀ ਪ੍ਰਾਪਰਟੀ ਪੰਜਾਬ 'ਚ ਖਾਲੀ ਪਈ ਆ ਤੇ ਵਿਦੇਸ਼ ਦੇ ਬਾਕੀ, ਜਿਹਨਾਂ 'ਚ ਖਾਸ ਤੌਰ ਤੇ ਉੱਤਰ ਪ੍ਰਦੇਸ਼ 'ਚ, ਮੇਰੇ ਇੱਕ ਮਿੱਤਰ ਨੇ ਬਹੁਤ ਵੱਡੀ ਹਿਊਜ਼, 110-12 ਕਮਰਿਆਂ ਦੀ, ਉਹਨਾਂ ਦੀ ਹਵੇਲੀ ਆ, ਪੁਰਾਣੀ ਬਾਪਦਾ। ਉੱਥੇ ਉਹਨਾਂ ਨੇ ਕੈਮਰੇ ਲਾਏ ਹੋਏ ਆ। ਉਹ ਆਪ ਇੰਗਲੈਂਡ ਰਹਿੰਦੇ ਆ। ਉੱਥੇ ਉਹਨਾਂ ਦੇ ਸਕਰੀਨ ਤੇ ਉਹਨਾਂ ਦੀ ਪੂਰੀ ਹਵੇਲੀ, ਉਹਨਾਂ ਨੂੰ ਸਾਰਾ ਦਿਨ ਦਿਸਦੀ ਆ। ਪਿੱਛੇ ਜੇ ਉਨਾਂ ਦੀ ਹਵੇਲੀ 'ਚ ਕੁਝ ਬੰਦੇ ਐਂਟਰ ਕਰ ਗਏ ਅੰਦਰੋਂ ਸਮਾਨ ਚੋਰੀ ਕਰਨ ਲਈ, ਕੰਧ ਕੁੰਦ ਟੱਪ ਕੇ। ਉਨਾਂ ਨੇ ਉਦੋਂ ਹੀ ਉੱਥੋਂ ਫੋਨ ਖੜਕਾਏ ਆਪਣੇ ਕਿਸੇ ਰਿਸ਼ਤੇਦਾਰ ਨੂੰ, ਉਹ ਕਿਤੇ ਲੋਕਲ ਐਸਪੀ, ਉਹਨਾਂ ਦੇ ਜਿਹੜਾ ਇਲਾਕੇ ਦਾ ਐਸਪੀ ਹੈ, ਉਹਦਾ ਨੰਬਰ ਨੰਬਰ ਵੀ ਲੈ ਕੇ ਗਏ ਸੀ। ਵੱਡੇ ਲੋਕ ਨੇ, ਅਮੀਰ, ਜਾਣਦੇ ਵੀ ਹੁੰਦੇ ਇੱਕ ਦੂਜੇ ਨੂੰ, ਉਹਨੇ ਇਮੀਡੀਏਟਲੀ ਫੋਨ ਕੀਤਾ, ਐਸਪੀ ਸਾਹਿਬ ਨੇ ਉਸ ਇਲਾਕੇ ਦੇ ਥਾਣੇਦਾਰ ਨੂੰ ਫੋਨ ਕੀਤਾ ਔਰ ਪੁਲਿਸ ਨੇ ਜਾ ਕੇ ਰੰਗੇ ਹੱਥੀਓਂ ਬੰਦੇ ਫੜ ਵੀ ਲਏ। ਸੋ ਇਹ ਕੋਈ ਵੱਡੀ ਗੱਲ ਨਹੀਂ ਹੈ, ਅੱਜ ਕੱਲ ਬੜਾ ਕੁਝ ਚੱਲ ਰਿਹਾ। ਉਹ ਸਾਰੀ ਮੋਨੀਟਰਿੰਗ, ਉਹਨਾਂ ਸਾਰੇ ਸਟੋਰਾਂ ਦੀ, ਫਿਰੋਜ਼ਪੁਰ ਇੱਕ ਕੰਟਰੋਲ ਰੂਮ ਚ ਹੁੰਦੀ। ਔਰ ਉਹਦਾ ਇੱਕ ਫਾਇਦਾ,