Transcription
ਧੀਆਂ ਘਰੇ ਪੈਦਾ ਹੋਣ ਤਾਂ ਲੱਡੂ ਵੰਡਿਆ ਕਰੋ। ਮਠਿਆਈਆਂ ਵਰਤਾਇਆ ਕਰੋ। ਮੈਨੂੰ ਇੱਕ ਵੀਰ ਦਾ ਬਚਨ ਯਾਦ ਆਇਆ। ਕਹਿੰਦੇ ਇੱਕ ਸੱਜਣ ਸੀ, ਉਹਦੇ ਚਾਰ ਬੇਟੇ ਤੇ ਇੱਕ ਬੇਟੀ। ਉਹ ਚੜ੍ਹਾਈ ਕਰ ਗਿਆ ਤੇ ਉਹਦਾ ਕੋਈ ਗੂੜਾ ਸੱਜਣ ਸੀ। ਬੇਟੀ ਵੱਡੀ ਸੀ, ਬੇਟੇ ਛੋਟੇ। ਉਹ ਜਿਸ ਦਿਨ ਉਹਦਾ ਸਸਕਾਰ ਹੋਣਾ ਸੀ ਨਾ, ਤੇ ਭਾਈ ਸਾਹਿਬ ਜੀ ਨੇ ਆ ਕੇ ਤੇ ਤਿਆਰੀ ਕੀਤੀ ਹੋਈ ਤੇ ਉਹਦੇ ਵਿੱਚ ਰੋਕ ਪਾ ਤੀ। ਕਹਿੰਦੇ ਵੀ ਇਹਨੇ ਲੱਖ ਰੁਪਈਆ ਮੇਰਾ ਦੇਣਾ ਹ। ਬੋਲੋ ਸਤਿਨਾਮ, ਤੇ ਮੈਂ ਸਸਕਾਰ ਨਹੀਂ ਹੋਣ ਦੇਣਾ। ਮੇਰਾ ਉਧਾਰ ਜਿਹੜਾ ਇਹਨੇ ਮੋੜਿਆ ਨਹੀਂ ਹ, ਤੇ ਤੁਸੀਂ ਦਿਓ ਤੇ ਮੈਂ ਸਸਕਾਰ ਹੋਣ ਦੇਣਾ ਨਹੀਂ, ਤੇ ਨਹੀਂ ਹੋਣ ਦੇਣਾ।
ਹੁਣ ਪੰਚਾਇਤ ਇਕੱਠੀ, ਸਾਰੇ ਲੋਕ ਇਕੱਠੇ ਸੀ। ਗੱਲ ਬੜੀ ਪਿਆਰੀ ਲੱਗੀ। ਵੰਡਦਿਆਂ ਕਿਸੇ ਨੇ ਸੱਚ ਕਿਹਾ, ਪੁੱਤ ਵੰਡਾਉਣ ਜਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ। ਉੱਥੇ ਕੀ ਹੋਇਆ? ਉਹਦੇ ਚਾਰੇ ਪੁੱਤਰ ਖੜੋਤੇ ਤੇ ਜਦੋਂ ਲੱਖ ਦੀ ਗੱਲ ਆਈ ਤੇ ਇੱਕ ਮੋਹਤਵਾਰ ਸੱਜਣ ਕਹਿੰਦਾ, ਪੁਰਖਾ ਚਾਹੁਣ ਨੂੰ 25-25 ਆਉਣਾ, ਇਹ ਕਰ ਦਿਓ। ਉਹ ਕਹਿੰਦੇ, ਅਸੀਂ ਜਾਣਦੇ ਨਹੀਂ, ਇਹ ਕੌਣ? ਆਖੋ ਸਤਿਨਾਮ, ਅਸੀਂ ਨਹੀਂ ਦਿੱਤਾ, ਲਿਆ ਇਹ ਕੋਈ ਗੱਲ ਹੈ? ਉਹ ਇੱਕ ਦੂਜੇ ਦੇ ਉਹਲੇ ਹੋਣ। ਉਹ ਕਹਿੰਦਾ ਕਹਿੰਦਾ, ਮੇਰਾ ਪੈਸੇ ਦਿਓ, ਮੈਂ ਸਸਕਾਰ ਨਹੀਂ ਕਰਨ ਦੇਣਾ।
ਇੰਨਾ ਕੁਝ ਹੋਣ ਦੇ ਬਾਵਜੂਦ, ਪੁੱਤ ਪਿਛਾਂ ਹੋ ਗਏ ਤੇ ਉਹ ਜਿਹੜੀ ਧੀ ਸੀ, ਅੱਗੇ ਆਈ। ਕਹਿੰਦੀ, ਵੇਖ ਗੁਰਮੁਖਾ, ਤੇਰੀ ਮੇਰੇ ਪਿਤਾ ਨਾਲ ਗੂੜੀ ਯਾਰੀ ਹੈ। ਮੈਂ ਤੈਨੂੰ ਜਾਣਦੀ, ਤੂੰ ਤੇ ਪਾਪਾ ਸੱਜਣ ਸੀ। ਵੇਖ, ਅੱਜ ਮੇਰੇ ਪਿਤਾ ਦੀ ਅੰਤਿਮ ਰਸਮ ਦੇ ਉੱਤੇ ਨਾ ਬਦ ਸ਼ਗਣੀ ਨਾ ਕਰ। ਉਹ ਕਹਿੰਦਾ, ਮੈਂ ਕਿਹੜਾ ਕੁਝ ਕਹਿੰਦਾ? ਮੇਰੇ ਪੈਸੇ, ਸਸਕਾਰ ਕਰੋ। ਚਾਰੇ ਪੁੱਤਰ ਆਸੇ ਪਾਸੇ ਹੋ ਗਏ, ਮੁੱਕਰ ਗਏ। ਕਹਿੰਦੇ, ਸਾਡੇ ਕੋਲ ਨਹੀਂ ਹੈਗਾ, ਨਹੀਂ ਸਸਕਾਰ ਹੁੰਦਾ ਤੇ ਨਾ ਹੋਵੇ। ਬੱਚੀ ਨੇ ਆਖਿਆ, ਕਹਿਣ ਲੱਗੀ, ਇੱਕ ਲੱਖ ਰੁਪਈਆ ਮੈਂ ਦਵਾਂਗੀ। ਸਰਪੰਚ ਸਾਹਿਬ, ਮੇਰੇ ਖਾਤੇ ਚ ਪਾ ਦਿਓ ਤੇ ਸਸਕਾਰ ਕਰ ਲੈਣ ਦਿਓ। ਤੇ ਉਸ ਬਜ਼ੁਰਗ ਦੇ ਨੇਤਰ ਭਰ ਆਏ। ਉਹਨੇ ਉਸ ਧੀ ਦੇ ਸਿਰ ਤੇ ਹੱਥ ਰੱਖ ਕੇ ਨਾ ਪੰਜ ਪਜ ਲੱਖ ਰੁਪਆ ਮੰਗਾ ਕੇ ਗੱਡੀ ਚੋਂ ਉਹਦੀ ਝੋਲੀ ਚ ਪਾਦਾ, ਆਖੋ ਵਾਹਿਗੁਰੂ। ਸਾਰੇ ਹੈਰਾਨ ਹੋਏ, ਕਹਿਣ ਲੱਗੇ, ਇਹ ਕੀ ਵੀ ਤੁਸੀਂ ਤਾਂ ਲੈਣਾ ਇਹਦੇ ਤੋਂ? ਉਹ ਕਹਿੰਦਾ, ਗੱਲ ਕੋਈ ਹੋਰ ਸੀ।
ਕਹਿੰਦੇ ਨਾ, ਗੁਰ ਪੀਰਾਂ ਕੀ ਚਾਕਰੀ ਮਾਹ ਕਰੜੀ, ਸੁਖਸਾਰ। ਗੁਰੂ ਗ੍ਰੰਥ ਸਾਹਿਬ ਨੂੰ ਪੂਰੇ ਪ੍ਰੇਮ ਨਾਲ ਪੜਿਓ, ਇੱਕ ਓਕਾਰ ਤੋਂ 1430 ਅੰਗ। ਜਿਹੜੇ ਕੋਸ਼ਿਸ਼ ਕਰਿਓ 15 ਕੁ ਮਿੰਟ ਰੋਜ਼ ਲਾਇਆ ਕਰੋ, ਅਰਥਾਂ ਸਮੇਤ। ਪੋਥੀਆਂ ਮਿਲਦੀਆਂ ਆਪਣੀ ਆਪਣੀ ਜ਼ਿੰਦਗੀ ਚ ਮਰਨ ਤੋਂ ਪਹਿਲਾਂ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜਰੂਰ ਕਰਿਓ। ਸਾਡੇ ਵੱਲ ਨਾ ਵੇਖਿਓ, ਸਾਡੇ ਤੋਂ ਆਸ ਲਾ ਦਿਓ। ਅਸੀਂ ਤੇ ਆਪਦੀਆਂ ਦੁਸ਼ਮਣੀਆਂ ਕੱਢਣ ਲੱਗ ਪਏ। ਕਥਾ ਕੀਰਤਨ ਚ ਸੰਗਤਾਂ ਵਿਚਾਰੀਆਂ, ਰਸ ਲੈਣ ਖੁਣੋ ਤਰਸ ਰਹੀਆਂ ਵੀ ਜੇ ਇਹੋ ਹੀ ਨਿੰਦਿਆ ਚੁਗਲੀ ਤੇ ਕਲੇਸ਼ ਕਥਾ ਚ ਪਾਉਣਾ ਤੇ ਉਹ ਤੇ ਘਰਾਂ ਚ ਹੀ ਬੜਾ। ਆਖੋ ਸਤਿਨਾਮ, ਹਰ ਬੰਦਾ ਘਰਾਂ ਦੇ ਵਿੱਚ, ਘਰੋ ਘਰੀ ਦੁਖੀ। ਇੱਕੋ ਜਗ੍ਹਾ ਜਿੱਥੇ ਆ ਕੇ ਆਵਾਜ਼ ਆਉਂਦੀ, ਅਨੰਦ ਭਇਆ ਭਇਆ ਮੇਰੀ ਮਾਏ, ਅਨੰਦੁ ਭਇਆ ਮੇਰੀ ਮਾਏ, ਮੇਰੀ ਮਾ ਗਾਓ ਰੱਜ ਕੇ ਮੇਰੀ ਮਾਇ। ਸਤਿਗੁਰੂ ਮੈ ਪਾਇਆ, ਸਤਿਗੁਰੂ ਮੈ ਪਾਇਆ, ਸਤਿਗੁਰੂ ਮੈ ਪਾਇਆ [ਤਾੜੀਆਂ] ਸਤਿਗੁਰੂ ਮੈ ਪਾਇਆ, ਸਤਿਗੁਰੂ ਮੈ ਪਾਇਆ, ਸਤਿਗੁਰੂ ਮੈ ਪਾਇਆ, ਸਤਿਗੁਰੂ ਮੈ ਪਾਇਆ, ਸਤਿਗੁਰੂ ਮੈ ਪਾਇਆ। ਅਨੰਦੁ ਭਇਆ ਮੇਰੀ ਮਾਏ, ਅਨੰਦੁ ਭਇਆ ਮੇਰੀ ਮਾਏ, ਮੇਰੀ ਮਾਇੰ।
ਉਹ ਸਾਰੇ ਪੁੱਛਣ ਲੱਗੇ ਵੀ ਇਹ ਕੀ ਕਹਿੰਦਾ? ਸਰਪੰਚ ਸਾਹਿਬ, ਗੱਲ ਇਦਾਂ ਹੀ, ਇਹ ਮੇਰਾ ਸੱਜਣ ਹੈ, ਅੱਜ ਇਹਦਾ ਸਸਕਾਰ ਹੈ ਤੇ ਰਹਿਣਾ ਆਪਾਂ ਵੀ ਨਹੀਂ। ਆਖੋ ਸਤਿਨਾਮ, ਰਹਿਣਾ ਆਪਾਂ ਵੀ ਨਹੀਂ। ਵੇਖੋ ਜਿਨਾਂ ਦੇ ਅੰਦਰ ਗੁਰਬਾਣੀ ਵੱਸ ਗਈ ਆ। ਦੋ ਦੋ ਪੌੜੀਆਂ ਨੇ ਆਨੰਦ ਸਾਹਿਬ ਦੇ ਵਿੱਚ, ਪਹਿਲੀ ਕਿਹੜੀ? ਜੀਉ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜੀਉ ਤਾ ਮੈਲੇ, ਤਿਨੀ ਜਨਮ ਜੂਐ। ਉਹ ਲੋਕ, ਉਹ ਕੈਟਾਗਰੀ ਜਿਹੜੇ ਬਾਹਰੋਂ ਧਰਮੀ ਆ, ਅੰਦਰੋਂ ਨਹੀਂ, ਬਹੁਤ ਨੇ ਅੱਜ ਕੱਲ ਜਿਹਨਾਂ ਦਾ ਕੰਮ ਹੀ ਇਹ, ਸਿਆਸਤ ਦੇ ਸਿਰ ਤੇ ਆਪਣੀ ਰੋਟੀ ਸੇਕਣੇ, ਲੋਕਾਂ ਦੇ ਪੁੱਤ ਮਰਵਾ ਕੇ ਤੇ ਆਪ ਸੁਖ ਮੰਨਣੇ। ਤੁਸੀਂ ਬਹੁਤ ਮੇਰੇ ਪਿਤਾ ਸਮਾਨ ਪੜੇ ਲਿਖੇ ਬੈਠੇ ਹੋ, ਤੁਸੀਂ ਸਮਝ ਗਏ ਹੋ ਮੇਰਾ ਇਸ਼ਾਰਾ। ਮਹਾਰਾਜ ਕਹਿੰਦੇ, ਉਹ ਲੋਕ ਬਾਹਰੋਂ ਤੇ ਪਹਿਰਾਵੇ ਚ ਰਾਜ ਦੀਆਂ ਗੱਲਾਂ ਕਰਨਗੇ, ਪਰ ਅੰਦਰੋਂ ਉਹਨਾਂ ਨੂੰ ਨਹੀਂ ਹੈਗਾ ਕੁਛ। ਜੀਉ ਮੈਲੇ ਬਾਹਰੋ ਨਿਰਮਲ, ਬਾਹਰੋਂ ਨਿਰਮਲ ਜੀਅ ਤਾਂ ਮੈਲੇ, ਤਿਨੀ ਜਨਮੁ ਜੂਐ। ਇਹ ਤਿਸਨਾ ਵੱਡਾ ਰੋਗੁ ਲਗਾ ਮਰਨ ਮਨੋ। ਕਹਿੰਦੇ, ਮੌਤ ਹੋ ਗਈ, ਗਲੋਂ ਲੈਣਾ।
ਉਹ ਕਹਿੰਦਾ, ਮੇਰਾ ਸੱਜਣ ਸੀ ਬੜਾ ਗੂੜਾ ਤੇ ਮੈਂ ਉਧਾਰੇ ਪੰਜ ਲੱਖ ਰੁਪਈਏ ਲਏ ਸੀ, ਪਰ ਮੈਂ ਇਹਦੇ ਜਿਂਦੇ ਜੀ ਲੁਟਾ ਨਹੀਂ ਸਕਿਆ। ਅੱਜ ਮੈਨੂੰ ਖਬਰ ਮਿਲੀ, ਭਾਈ ਸਾਹਿਬ ਪੂਰੇ ਹੋ ਗਏ, ਸਸਕਾਰ ਹੈ ਤੇ ਮੈਂ ਭੱਜਾ ਆਇਆ। ਪਰ ਮੇਰੇ ਅੰਦਰ ਇਹ ਖਿਆਲ ਸੀ ਵੀ ਪੰਜ ਬੱਚੇ ਇਹਦੇ, ਇੱਕ ਵਾਈਫ ਵੀ ਹੈ ਤੇ ਇਹ ਜਿਹੜੀ ਅਮਾਊਂਟ ਹ, ਇਹ ਰਕਮ ਹੈ, ਭਾਈ ਸਾਹਿਬ ਦੱਸ ਕੇ ਨਹੀਂ ਗਏ। ਬੋਲੋ ਸਤਿਨਾਮ, ਵੀ ਕਿਹਨੂੰ ਫੜਾਈ ਇਹ ਥੋੜਾ ਪਤਾ? ਹੁਣ ਆਪਣੇ ਚੋਂ ਕਿੰਨੇ ਮਰ ਜਾਣਾ, ਕਿਹੜੇ ਵੇਲੇ? ਆਪਾਂ ਤੇ ਬੜਾ ਕੁਝ ਸੋਚ ਕੇ ਬੈਠੇ ਆਂ, ਪਰ ਬਾਣੀ ਕਹਿੰਦੀ, ਜੋ ਮਨ ਚਿਤ ਨ ਚੇਤੇ ਸਨ, ਸੋ ਗਾਲੀ ਰੱਬ ਕੀਆ। ਆਪਾਂ ਤੇ ਬੜਾ ਮੈਟਰ ਬਣਾਇਆ, ਸਾਲ ਦਾ ਵੀ ਆਪਾਂ ਆਹ ਕਰਨਾ, ਉਹ ਕਰਨਾ, ਆਹ ਡਿਜ਼ਾਇਨ ਬਣਾਉਣੇ, ਆਹ ਪਲਾਟ ਲੈਣਾ। ਮਹਾਰਾਜ ਕਹਿੰਦੇ, ਕਹਾ ਵਿਸਾਸਾ ਇਸ ਭਾਂਡੇ ਕਾ, ਇਤਨਾ ਕੁ ਲਾਗੈ। ਪਤਾ ਨਹੀਂ, ਉਥੋਂ ਪੌੜੀਆਂ ਉਤਰੀਆਂ ਕਿ ਨਾਲ ਹੀ ਟੇਢੇ ਹੋ ਜਾਣਾ। ਹੈ ਮਾਟੀ ਕੋ ਪੁੱਤਰਾ, ਕੈਸੇ ਨੱਚਤ ਦੇਖੈ ਦੇਖੈ, ਸੁਣੈ ਬੋਲੈ, ਦਉਰਿਓ ਫਿਰਤ ਹੈ, ਜਬ ਕਛੁ ਪਾਵੈ ਤਬ ਗਰਭ ਕਰਤ ਹੈ। ਜਦੋਂ ਚਾਰ ਕੁ ਪੈਸੇ ਆ ਜਾਂਦੇ ਤੇ ਤਾਂ ਨੂੰ ਗੋਲੀ ਚਲਾਉਂਦਾ, ਆਖੋ ਸਤਿਨਾਮ, ਸਿੱਧੀਆਂ ਮਾਰ ਦਿੰਦਾ। ਗੁਰਦੁਆਰੇ ਨੂੰ ਹੀ ਉਦੋਂ ਇਹ ਵੀ ਨਹੀਂ ਵਹਿੰਦਾ ਵੀ ਨਗਰ ਕੀਰਤਨ ਸਮਾਗਮ ਚੱਲਦਾ, ਰਹਿਰਾਸ ਡੀਜਾ ਬੰਦ ਕਰ ਲਾ ਵਿੱਚੇ ਰਹਿਰਾਸ ਦੇ, ਲਾਓ ਡੀਜਾ, ਚੀਕਾਂ ਮਾਰੂ ਹੈ। ਮਹਾਰਾਜ ਕਹਿੰਦੇ, ਜਬ ਕਛੁ ਪਾਵੈ ਤਬ ਗਰਭ ਕਰਤ ਹੈ। ਜਦੋਂ ਰੱਬ ਰੱਬ ਥੱਪੜ ਮਾਰਦਾ, ਫਿਰ ਕਹਿੰਦੇ, ਮਾਇਆ ਗਈ ਤਬ ਰੋਵਣ ਲੱਗਦਾ, ਫਿਰ ਉੱਚੀ ਉੱਚੀ ਰੋਂਦਾ, ਹਾਏ ਰੱਬਾ ਤੂੰ ਮੇਰੇ ਨਾਲ ਇਦਾਂ ਕਰ ਦਿੱਤਾ, ਰੱਬਾ ਤੂੰ ਚੰਗੀ ਨਹੀਂ ਕੀਤੀ। ਮਹਾਰਾਜ ਕਹਿੰਦੇ, ਆਪਣਾ ਭੁੱਲ ਗਿਆ, ਆਖੋ ਸਤਿਨਾਮ।
ਉਹ ਕਹਿੰਦਾ, ਮੈਨੂੰ ਦੱਸਿਆ ਨਹੀਂ, ਮੇਰੇ ਸੱਜਣ ਨੇ ਵੀ ਕਿਹਨੂੰ ਦਈ ਹੁਣ ਰੁਪਈਆ? ਪੰਜ ਲੱਖ ਜਾਣੇ ਛੇ ਆ ਤੇ ਮੈਂ ਟੈਨਸ਼ਨ ਵਿੱਚ ਪੈ ਗਿਆ ਤੇ ਫਿਰ ਮੇਰੇ ਅੰਦਰੋਂ ਫੈਸਲਾ ਆਇਆ ਵੀ ਇਹਨਾਂ ਦੇ ਵਿੱਚੋਂ ਪਰਖ ਕਰ ਵੀ ਅਸਲੀ ਮੁਹੱਬਤ ਬਾਪੂ ਨੂੰ ਕੌਣ ਕਰਦਾ ਹੈ? ਬੋਲੋ ਵਾਹਿਗੁਰੂ, ਅਸਲੀ ਮੁਹੱਬਤ ਪਿਉ ਨੂੰ ਕੌਣ ਕਰਦਾ ਹੈ? ਇਸ ਵਾਸਤੇ ਮੈਨੂੰ ਸਹੀ ਤਰੀਕਾ ਜਿਹੜਾ ਇਹੋ ਹੀ ਲੱਭਾ। ਮੇਰੇ ਅੰਦਰ ਵਿਚਾਰ ਆਈ ਵੀ ਜਿਹੜਾ ਸੱਚਾ ਪਿਆਰ ਕਰਦਾ ਹੋਊਗਾ, ਭਾਈ ਗੁਰਮੁਖ ਸਿੰਘ ਨੂੰ ਜਿਨ੍ਹਾਂ ਦਾ ਸਸਕਾਰ ਹੈ। ਇਹ ਰੀਅਲ ਕਹਾਣੀ ਹੈ, ਜੇ ਆਖੋ ਸਤਿਨਾਮ, ਇੱਕ ਸਾਖੀ ਹੁੰਦੀ ਹੈ ਨਾ, ਇਹ ਕਿਸੇ ਦੀ ਪਰਸਨਲ ਹੈ, ਜੇ ਉਹ ਸਿੰਘ ਹੈਗਾ, ਜੇ ਇੱਕ ਤੇ ਉਦਾਂ ਸੁਣਾਉਣ ਲਈ ਹੁੰਦਾ ਉਹ ਹੈਗਾ ਏ। ਕਹਿੰਦਾ, ਫਿਰ ਮੈਂ ਇਹ ਸੋਚ ਕੇ ਵਿਉਂਤ ਬਣਾਈ ਵੀ ਸੱਚੀ ਮੁਹੱਬਤ ਦਾ ਪਤਾ ਲੱਗੂ, ਜਿਹੜਾ ਦਿਲੋਂ ਕਰਦਾ ਹੋਇਆ ਉਹ ਬਾਂਹ ਖੜੀ ਕਰੂਗਾ। ਜਿੱਦਾਂ ਮਹਾਰਾਜ ਸਾਹਿਬ ਨੇ 80 ਹਜਾਰ ਦੇ ਇਕੱਠ ਚ ਆਖਿਆ ਸੀ ਨਾ, ਆਓ ਕੋਈ ਬੇਟਾ ਸੀਸ ਕਰੋ ਤੇ ਜਿਹੜੇ ਮੇਰੇ ਵਰਗੇ ਖੀਰ ਕੜਾਹ ਵਾਲੇ ਹੀ ਪਕੌੜਿਆਂ ਵਾਲੇ, ਉਹ ਤੇ ਬਹਿ ਬਹਿ ਨਿਕਲ ਗਏ। ਕਈ ਵਾਰ ਫੋਟੋ ਲਵਾਉਣ ਵਾਲੇ, ਨਾਮ ਕਹਾਉਣ ਵਾਲੇ, ਉਹ ਥੋੜੇ ਥੋੜੇ ਜਿਹੇ ਟੇਢੇ ਮੇਢੇ ਹੋ ਗਏ। ਉੱਥੇ ਇਹ ਸਾਰੀ ਲੜੀਵਾਰ ਕਥਾ ਜਿਹੜੀ ਕੀਤੀ ਹ, 14 ਪੋਥੀਆਂ ਚ। ਕਹਿੰਦੇ, ਕਈ ਤੇ ਪਹਾੜਾਂ ਨੂੰ ਚੜ ਗਏ, ਕਈ ਜੰਗਲ ਚ ਵੜ ਗਏ, ਕਈ ਮੰਜਿਆਂ ਉਹਲੇ ਹੋ ਗਏ, ਕਈ ਕੰਧਰਾਂ ਚ ਛੁਪ ਗਏ, ਕਈ ਨੀਵੇਂ ਨੀਵੇਂ ਹੋ ਕੇ ਤੇ ਮਾਤਾ ਗੁਜਰ ਕੌਰ ਨੂੰ ਕਹਿੰਦੇ, ਮਾਤਾ ਤੇਰੇ ਪੁੱਤਰ ਨੂੰ ਨਾ ਦੇਵੀ ਦਾ ਛਾਇਆ ਆ ਗਿਆ। ਉਹ ਕਹਿੰਦੇ, ਕੀ ਹੋਇਆ? ਕਹਿੰਦੇ, ਅੱਜ ਬੰਦੇ ਵੱਢੀ ਜਾਂਦਾ, ਆਖੋ ਸਤਿਨਾਮ, ਸ਼੍ਰੀ ਕਦੇ ਨਹੀਂ ਇਦਾਂ ਹੋਇਆ। ਅੱਜ ਇਹੋ ਜਿਹੀ ਖੇਡ ਦਰਬਾਰ ਚ ਤੇਰੇ ਪੁੱਤਰ ਨੂੰ ਕੁਛ ਹੋ ਗਿਆ, ਉਹਦੇ ਤੇ ਦੇਵੀ ਪ੍ਰਗਟ ਹੋ ਗਈ, ਹਾਵੀ ਹੋ ਗਈ। ਉਹ ਕਹਿੰਦੇ, ਸਿਰ ਮੰਗਦਾ ਹ ਤੇ ਇਹ ਵੀ ਸੁਣਿਆ ਵੀ ਦੋ ਤਿੰਨ ਵੱਢ ਵੀ ਦਿੱਤੇ, ਅਜੇ ਵੀ ਨਹੀਂ ਹਟਦਾ। ਆਖੋ ਸਤਿਨਾਮ, ਇਹ ਕਹਾਣੀ ਨੋਟ ਰੱਖਿਓ। ਦਿਲੋ ਮੁਹੱਬਤ ਜਿਨ ਸੇਈ ਸਚਿਆ। ਮੈਂ ਹੋਰ ਤਰੀਕੇ ਨਾਲ ਪੇਸ਼ ਕੀਤੀ ਇਤਿਹਾਸ ਸਾਰੇ ਸੁਣੇ ਤੁਸੀਂ।
ਉਹ ਕਹਿੰਦਾ, ਮੈਂ ਇਹ ਵੇਖਣਾ ਚਾਹੁੰਦਾ ਸੀ ਵੀ ਬੰਦੇ ਨੂੰ ਜ਼ਿੰਦਗੀ ਚ ਦਿਲੋਂ ਪਿਆਰ ਕੌਣ ਕਰਦਾ? ਕਹਿੰਦੇ, ਇੱਕ ਲੱਖ ਮੈਂ ਕਿਹਾ ਤੇ ਘਰ ਦੀ ਵੀ ਗੁੰਮ ਹੋ ਗਈ, ਉਹ ਵੀ ਨਹੀਂ ਬੋਲੀ ਵੀ ਮੇਰਾ ਜੀਵਨ ਸਾਥੀ ਸਾਰੀ ਜ਼ਿੰਦਗੀ ਮੇਰੇ ਲਈ ਖਪਿਆ। ਖਬਰਦਾਰ, ਪਿਛਾਂ ਹੋ ਜਾਇ। ਇੱਕ ਲੱਖ ਦਾ ਦੋ ਲਈ, ਸਸਕਾਰ ਨਹੀਂ ਰੁਕਣਾ ਚਾਹੀਦਾ। ਚਾਰੇ ਪੁੱਤਰ ਵੀ ਗੁੰਮ ਹੋ ਗਏ। ਕਹਿੰਦੇ, ਆਹ ਧੀ ਮਿਲੀ ਮੈਨੂੰ, ਗੱਜ ਕੇ ਆਖੋ ਸਤਿਨਾਮ, ਆਹ ਮੇਰਾ ਚੰਨ ਦਾ ਟੁਕੜਾ ਮਿਲਿਆ, ਜਿਹਨੇ ਭਰੀ ਪੰਚਾਇਤ ਚ ਆਖਿਆ, ਮੇਰੇ ਅੱਬੂ ਦਾ, ਮੇਰੇ ਪਿਓ ਦਾ ਸਸਕਾਰ ਕਰਨ ਦਿਓ, ਇੱਕ ਲੱਖ ਦਾ ਸਵਾ ਲੈ ਲੈ ਲਿਓ। ਮੈਨੂੰ ਯਕੀਨ ਹੋ ਗਿਆ ਵੀ ਇਸ ਪੈਸੇ ਦੀ ਹੱਕਦਾਰ ਇਹ ਬੱਚੀ ਹੈ। ਜਿਹੜੀ ਦਿਲੋਂ ਆਪਣੇ ਪਿਓ ਨੂੰ ਮੁਹੱਬਤ ਕਰਦੀ ਆ। ਮਤਬਲੀ ਸਾਰੇ ਜਗਤ ਮੈ ਝੂਠੀ ਦੇਖੀ, ਆਪਣੇ ਸੁਖ ਸਿਉ ਹੀ ਸਭ ਲਾਗੇ, ਕਿਆ ਦਾਰਾ? ਕਹਿਣ ਲੱਗੇ ਸਾਰੇ, ਮਤਬਲੀ ਤਾਂ ਕਰਕੇ। ਕਹਿੰਦੇ, ਫਿਰ ਮੈਂ ਚਾਰ ਗੁਣਾ ਹੋਰ ਦੇ ਕੇ, ਬਾਣੀ ਵੀ ਕਹਿੰਦੀ ਨਾ, ਉਸ ਤੇ ਚਉਗੁਣ ਕਰੈ। ਨਾਨਕ ਸਾਹਿਬ ਕਹਿੰਦੇ, ਮੈਨੂੰ ਯਕੀਨ ਹੋਇਆ ਵੀ ਆਹ ਦਿਲੋਂ ਪਿਆਰ ਕਰਦੀ ਮੇਰੇ ਮਿੱਤਰ ਨੂੰ। ਆਹ ਪੰਜ ਲੱਖ ਧੀਏ ਤੇਰੀ ਝੋਲੀ ਚ। ਦੂਜੇ ਫਿਰ ਤਾਂ ਠਾਂ ਵੇਖਣ। ਕਹਿੰਦਾ, ਹੱਥ ਨਾ ਲਾਇਓ ਹੁਣ ਇਹਦੀ ਇਮਾਨਦਾਰੀ ਹੈ। ਜਿੱਥੇ ਆਪਾਂ ਇਸ ਵੇਲੇ ਬੈਠੇ ਆਂ ਨਾ, ਜੇ ਦੁਨੀਆ ਖੜੋਤੀ ਹੈ ਨਾ, ਪਾਣੀ ਤੇ ਧਰਤੀ ਖਿਲਾਰੀ। ਵਾਹਿਗੁਰੂ ਨੇ ਆਖੋ, ਆਕਾਸ਼ ਥੱਲੇ ਕੋਈ ਸਹਾਰਾ ਨਹੀਂ ਹੈ, ਬਿਲਕੁਲ ਐਨ। ਕੈਸੀ ਖੇਡ ਰੱਚ ਕੇ ਮਾਲਕ ਬੈਠਾ ਹੈ। ਔਰ ਜਿਹੜੀਆਂ ਰੂਹਾਂ ਗੁਰਬਾਣੀ ਬਾਣੀ ਪੜਦੀਆਂ, ਤੂੰ ਕਰਤਾ ਸਚਿਆਰੁ, ਮੈਡਾ ਜਉ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇ ਸਭ ਤੇਰੀ, ਤੂੰ ਸਭਨੀ ਧਿਆਇਆ, ਜਿਸ ਨੋ ਕਿਰਪਾ ਕਰੇ ਗੁਰਮੁਖਿ ਲਾਧਾ, ਤੁਧੁ ਆਪਿ ਵਿਛੋੜਿਆ, ਤੂੰ ਦਰੀਆਉ ਸਭ ਤੁਝ ਹੀ ਮਾਹਿ, ਤੁਝ ਬਿਨੁ ਦੂਜਾ ਜੀਅ ਜੰਤ ਸਭ ਤੇਰਾ, ਖੇਲੁ ਖੇਡੇ ਲੱਗੇ ਸਾਰੇ, ਉਹ ਵੇਖਣ ਦਿਆ ਤਮਾਸ਼ਾ ਜਗਤ ਦਾ, ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ। ਪਰ ਉਹਨਾਂ ਰੂਹਾਂ ਨੂੰ ਕਹਿ ਤਾ ਜਿਸ ਨੂੰ ਤੂ ਜਾਣਾਹ ਸੋਈ ਜਨ। ਉਹਨਾਂ ਚ ਤੁਹਾਡਾ ਜਿਕਰ ਆ ਗਿਆ, ਜਿਹੜੇ ਸਾਰਾ ਧੰਦਾ ਛੱਡ ਕੇ, ਕੰਮ ਕਾਰ ਛੱਡ ਕੇ ਅੱਗੇ ਹੋ ਕੇ ਬੈਠੇ ਆਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੋਟਿ ਅਪਰਾਧ ਸਾਧਸੰਗਿ ਮਿਟੈ, ਸੰਤ ਕ੍ਰਿਪਾ ਤੇ ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਨਾ।