📱

Get Our Mobile App

Take your business learning on the go!

Download on the App StoreGet it on Google Play

ਇਹਨਾਂ ਗੱਲਾਂ ਨੇ ਕਈ ਜਿੰਦਗੀਆਂ ਬਦਲ ਦਿੱਤੀਆਂ ਇਗਨੋਰ ਨਾ ਕਰਿਓ || katha Samagam by Bhai Sukhdev Singh Ji Dalla

Shabad gurbani vyakhya28:09

Transcription

ਸੱਚਿਆਂ ਨੂੰ ਫਾਂਸੀਆਂ ਵਜ਼ੀਰੀਆਂ ਨੇ, ਕਾਤਲਾਂ ਨੂੰ ਰੱਬ। ਕੀ ਦੇਵੇਂਗੀ ਜਵਾਬ? ਨਹੀਂ। ਹਕੂਮਤੇ ਗੁੱਜਾ ਨਾ ਰਿਹਾ ਤੇਰਾ ਕੂੜ। ਪਾਪ ਦੁਨੀਆਂ ਤੋਂ ਖੁੱਲ ਗਈ ਇਹ ਪੋਲ, ਤੇਰੇ ਢੋਲ ਦੀ ਟੱਪ ਗਈ। ਤੂੰ ਅੱਗੇ ਮੀਰ ਮਨੂ ਤੇ ਜਕਰੀਏ ਤੋਂ ਵੇਖੀ ਕਿਵੇਂ ਤਵਾਰੀਖ ਬੋਲਦੀ, ਸ਼ਾਂਤੀ ਦੇ ਆਸ਼ਕਾਂ ਨਾਲ ਵੈਰ ਤੂੰ ਵਧਾ ਕੇ ਕਿੱਥੋਂ ਭਾਲਦੀ ਹੈਂ? ਖੁਸ਼ੀਆਂ ਦੇ ਖਾਬ? ਨਹੀਂ। ਹਕੂਮਤੇ ਸੱਚਿਆਂ ਨੂੰ ਫਾਂਸੀਆਂ ਵਜ਼ੀਰੀਆਂ ਨੇ, ਕਾਤਲਾਂ ਨੂੰ ਰੱਬ। ਕੀ ਦੇਵੇਂ ਜਵਾਬ? ਚਲੇ ਤੇ ਆਪਾਂ ਜਾਣਾ ਹੀ। ਸਭ ਨੇ ਕੋਈ 20 ਸਾਲੀ, ਕੋਈ ੌ। ਉਹ ਮਾਲਕ ਬੈਠਾ। ਜੇ ਉਹ ਤਿੰਨਾਂ ਨੇ ਆਪਣਾ ਆਪ ਕੁਰਬਾਨ ਕਰਤਾ ਸੀ ਤੇ ਪਰ ਆਖਿਆ ਸੀ ਮੇਰਾ ਮੁੱਖੜਾ ਗੁਰੂ ਵੱਲ ਕਰ ਦਿਓ। ਤੇ ਅੱਜ ਆਪਾਂ ਮੂੰਹ ਕਰਕੇ ਿਠ ਪਿਿੱਠ ਕਰ ਲਈ। ਪਿੱਠ। ਇੱਕ ਪਿੰਡ ਚ 15-ਪ ਗੁਰਦੁਆਰੇ ਆ, ਉੱਤੇ ਚਾਰ ਚਾਰ ਲੋਡ ਸਪੀਕਰ ਲੱਗੇ। ਨਾ ਕੋਈ ਸਮਝ ਆਉਂਦੀ, ਕੋਈ ਜਪੁਜੀ ਸਾਹਿਬ ਪੜਨ ਦਿਆਂ, ਕੋਈ ਸਤਿਨਾਮ ਜਪਣ ਦਿਆਂ, ਕਿਸੇ ਪਾਸੇ ਨੰਦ ਸਾਹਿਬ ਚੱਲਣ ਦਿਆਂ। ਆਖੋ ਸਤਨਾਮ। ਨਾ ਖਾ ਲਿਆ ਜਿਦਾਂ ਨੇ। ਤੇ ਜੇ ਇੱਕੋ ਹੀ ਹੁੰਦਾ, ਚੱਜ ਦਾ ਬਣਾ ਲੈਂਦੇ ਚੰਗਾ, ਉਹਦੇ ਚ ਵਿਦਵਾਨ ਬਿਠਾ ਦਿੰਦੇ। ਇੱਕ ਨਾਲ ਸਕੂਲ ਬਣਾ ਦਿੰਦੇ, ਇੱਕ ਡਿਸਪੈਂਸਰੀ ਬਣਾ ਦਿੰਦੇ। ਸਗੋਂ ਥੋੜੇ ਥੋੜੇ ਪੈਸੇ ਵੰਡੇ ਜਾਂਦੇ। ਪਿੰਡ ਚੋਂ ਕਿਸੇ ਨੂੰ ਬਾਹਰ ਨਾ ਜਾਣਾ ਪੈਂਦਾ। ਫਰੀ ਟੈਸਟ ਹੁੰਦੇ, ਦਵਾਈ ਮਿਲਦੀ, ਗਰੀਬ ਗੁਰਰਬੇ ਨੂੰ। ਕਈ ਪਿੰਡ ਹੈਗੇ ਇਦਾਂ ਦੇ। ਪਰ ਮੈਂ ਕਿਹਾ ਵੀ ਮੈਨੂੰ ਸਰੋਪਾ ਨਹੀਂ ਮਿਲਿਆ, ਮੈਂ ਸੌ ਖਾਦੀੀ ਕਿ ਮੈਂ ਹੁਣ ਆਪਦਾ ਗੁਰਦੁਆਰਾ ਆਪ ਬਣਾ ਲੈਣਾ। ਮੈਨੂੰ ਇਹਨਾਂ ਨੇ ਦਿੱਤਾ ਨਹੀਂ। ਨਾ ਦੀ ਮਜਬੂਰੀ ਹੈ। ਇੱਲੇ ਇਕੱਲੇ ਤੇ ਹਉਮੈ ਚ ਭਰੇ ਪਏ ਆਪਾਂ। ਜਿਹਦਾ ਨਾਂ ਨਾ ਬੋਲਿਆ, ਉਹਨੇ ਤੜਿੰਗ ਹੋ ਜਾਣਾ। ਆਖੋ ਸਤਿਨਾਮ। ਤੇ ਕਹੀ ਜਾਂਦੇ ਮੇਰਾ ਮੁਝਮੈ ਅੱਗੇ ਚੱਲੀਏ। ਅਹਜੇ ਸੇ ਤੇ ਖੜੋਤੇ ਆਆਂ ਆਪਾਂ। ਮਸਕੀਨ ਸਾਹਿਬ 72 ਘੰਟੇ ਕਥਾ ਕਰ ਗਏ, ਇਕ ਓੰਕਾਰ ਤੇ। ਫੇਰ ਵੀ ਕਹਿੰਦੇ ਵੀ ਅਜੇ ਕੁਝ ਨਹੀਂ ਹੋਇਆ। ਆਖੋ ਸਤਿਨਾਮ। ਸ੍ਰੀ ਇੰਨੀ ਡੂੰਘੀ ਬਾਣੀ ਆ, ਮਹਾਂਪੁਰਖ ਦੀ ਆ। ਇਹਦੇ ਨਾਲ ਪਿਆਰ ਕਰੋ, ਇਹਨੂੰ ਇਕੱਲਾ ਮੱਥਾ ਨਾ ਟੇਕੋ। ਮੱਥਾ ਵੀ ਦੋ ਤਰ੍ਹਾਂ ਦਾ ਹੁੰਦਾ। ਜਦੋਂ ਕਿਸੇ ਨਾਲ ਲੱਗਦੀ ਹੋਵੇ ਲੜੇ ਹੋਈਏ ਨਾ, ਬੀਬੀਆਂ ਭੈਣਾਂ ਨੂੰ ਪਤਾ। ਜਦੋਂ ਇੱਕ ਦੂਜੀ ਨਾਲ ਭੈਣਾਂ ਲੜਦੀਆਂ ਤੇ ਗੁੱਸੇ ਚ ਆ ਕੇ ਆਖੀਦਾ, ਜਾ ਭੈਣੇ ਤੈਨੂੰ ਬੋਲੋ, ਜਾ ਤੈਨੂੰ ਮੱਥਾ ਹੀ ਟੇਕਿਆ। ਅੱਜ ਮੈਨੂੰ ਲੱਗਦਾ ਉਹ ਮੱਥਾ ਤੁਸੀਂ ਆਪਾਂ ਮਹਾਰਾਜ ਨੂੰ ਟੇਕ ਰਹੇ ਆਂ। ਵੀ ਮਹਾਰਾਜ ਸਾਹਿਬ ਨੇ ਆਖਿਆ, ਕੇਸਾਂ ਦੀ ਬੇਅਦਬੀ ਨਾ ਕਰੋ, ਅਸੀਂ ਕਰਨੀ ਆ। ਮਹਾਰਾਜ ਨੇ ਆਖਿਆ, ਨਾ ਨਸ਼ੇ ਵਰਤਾਓ, ਅਸੀਂ ਵਰਤਾਉਣੇ ਆ। ਮਹਾਰਾਜ ਨੇ ਆਖਿਆ, ਸਟੇਜ ਦੇ ਉੱਤੇ ਕਥਾਵਾਚਕ ਕੀਰਤਨ ਵਾਲੇ ਲਾਇਆ ਕਰੋ, ਕੰਜਰੀਆਂ ਨਾ ਨਚਾਓ। ਅਹੀ ਮਰ ਜਾਦੇ, ਅਸੀਂ ਲਾਉਣੀਆਂ। ਕਦੇ ਗੌਰ ਕਰਕੇ ਵੇਖਿਓ। ਮਹਾਰਾਜ ਨੇ ਆਖਿਆ, ਪੰਗਤ ਵਿੱਚ ਪ੍ਰਸ਼ਾਦਾ ਪਾਣੀ ਛਕਾਇਓ, ਨਾ ਗੁਰਦੁਆਰੇ ਦੇ ਲੰਗਰ ਹਾਲ ਚ ਟੈਂਟ ਲਾ ਕੇ, ਕੁਰਸੀਆਂ ਡਾਹ ਕੇ, ਜੁੱਤੀਆਂ ਪਵਾ ਕੇ ਲੰਗਰ ਛਕਾਇਆ। ਨਹੀਂ। ਆਖੀ ਲੱਗਦੇ, ਫਿਰ ਸਮਝਾਂਗੇ। ਇਹੋ ਹੀ ਮੱਥਾ ਟੇਕਣਦੇ ਵੀ ਜਾ ਬਾਬਾ ਤੈਨੂੰ ਮੱਥਾ ਟੇਕਿਆ। ਕਿਉਂਕਿ ਸੀਸ ਨਿਵਾਇਆ। ਕਿਆ ਥੀਏ? ਹਾਂ ਜਾ ਰਿਦੇ ਕਸੁਧੇ ਜਾਹਿੇ। ਬਾਣੀ ਕਹਿੰਦੀ, ਜਦੋਂ ਧੌਲਾ ਆਉਂਦਾ ਦਾੜੇ ਕੇਸਾਂ 'ਚ ਤੇ ਉਹਨੂੰ ਤੇਲ ਲਾ ਕੇ ਵਾ ਕੇ ਆਖਿਆ ਕਰ, ਆਹਾਹਾ ਸ਼ੁਕਰ ਆ, ਸ਼ੁਕਰ ਆ। ਬਾਬਾ ਫਰੀਦ ਸਾਹਿਬ ਤੁਹਾਡੇ ਬੋਲ ਮੇਰੀ ਝੋਲੀ ਚ ਪਏ। ਦੇਖ ਫਰੀਦਾ ਜੋਥੀਆ ਦਾੜੀ ਹੋਈ, ਅੱਗੋਂ ਨੇੜਾ। ਗੁੱਸਾ ਨਾ ਕਰਿਓ। ਹੁਣ ਕਈ ਇਹ ਬਾਣੀ ਦੇ ਅਰਥ ਕਰਨੇ। ਮੈਂ ਇੱਕ ਗੱਲ ਬਾਹਰੋਂ ਨਹੀਂ ਲਿਆਉਣੀ, ਲਾਈਵ ਚੱਲਣਦਿਆਂ ਨਾ ਕੱਚੀ ਗੱਲ ਕਰਾਂਗੇ ਤੇ ਫਸਾਂਗੇ। ਪਰੂਫ ਬਾਈ ਬਚਨ ਕਰਨਾ ਤੁਹਾਡੇ ਨਾਲ ਜੋ ਆਪਾਂ ਨੂੰ ਜੋ ਆਪਣੇ ਕੋਲ ਮਹਾਰਾਜ ਬੈਠੇ ਆ, ਉਤਰਾਂ ਤੇ ਹੁਣੇ ਘੇਰ ਲੈਣਾ ਤੁਸੀਂ। ਮਹਾਰਾਜ ਬਾਬਾ ਫਰੀਦ ਕਹਿੰਦੇ, ਭੈਣੋ ਸੁਣ ਲਿਓ, ਵੀਰੋ ਜੇ ਸਮਾਗਮ ਚ ਆਏ ਆਂ ਜਾਂ ਫਿਰ ਉੱਠ ਕੇ ਜਾਣਾ ਪੈਣਾ, ਭੱਜ ਕੇ। ਮਹਾਰਾਜ ਕਹਿੰਦੇ, ਜਦੋਂ ਕੇਸਾਂ ਦਾੜੇ ਚ ਧੌਲਾ ਆਉਂਦਾ ਹੈ ਤੇ ਗੁਰੂ ਘਰ ਜਾ ਕੇ ਆਖਿਆ ਕਰ, ਸ਼ੁਕਰ ਆ। ਕਿਉਂ ਸ਼ੁਕਰ ਕਰਨਾ? ਕਿਉਂਕਿ ਤੁਹਾਡੇ ਬੱਚੇ ਅਮਰਿਕਾ ਕਨੇਡਾ ਬੈਠੇ ਆ ਤੇ ਜਦੋਂ ਸਪੋਂਸਰ ਆਉਂਦੀ ਤੁਹਾਨੂੰ ਉਧਰੋਂ ਤੇ ਕਿੰਨੀ ਖੁਸ਼ੀ ਹੁੰਦੀ ਹੁੰਦੀ ਕਿ ਨਹੀਂ ਕਿ ਮੇਰੇ ਪੁੱਤ ਨੇ ਕੈਨੇਡਾ ਚ ਸਪੋਂਸਰ ਕੀਤੀ। ਜੰਟ ਨੂੰ ਜਾ ਕੇ ਕਹਿੰਦੇ, ਵਧੀਆ ਜਿਹੀ ਫਾਇਲ ਬਣਾਇਓ ਭਾਜੀ, ਮੈਂ ਆਪਣੇ ਬੱਚੇ ਕੋਲ ਜਾਣਾ। ਤੇ ਬਾਬਾ ਫਰੀਦ ਸਾਹਿਬ ਕਹਿੰਦੇ, ਜਿਹੜੇ ਧੌਲੇ ਆ ਨਾ, ਇਹ ਜਦੋਂ ਉਤਰਨੇ ਸ਼ੁਰੂ ਹੁੰਦੇ ਆ ਤੇ ਰੱਬ ਦੀ ਸਪੋਂਸਰ ਆ ਗਈ ਆ। ਇਸ਼ਾਰਾ ਕਰ ਦਿੱਤਾ। ਇਹਨਾਂ ਕੇਸਾਂ ਨੇ ਵੀ। ਮਿੱਤਰਾ ਤੇਰੇ ਦੇਿਣਾ ਘਟਨੇ ਵੀ ਕੰਮ ਹੋ ਗਿਆ, ਦੂਜੀ ਗਿਣਤੀ ਸ਼ੁਰੂ ਹੋ ਗਈ। ਜਨਨੀ ਜਾਣਤ ਸੁਤ ਵਡਾ ਹੋਤ ਹੈ, ਇਤਨਾ ਕੋ ਨਾ ਜਾਨੈ। ਜੇ 40 ਤੱਕ ਬੰਦਾ ਜਵਾਨ ਹੁੰਦਾ ਵਾ ਤੇ 40 ਤੋਂ ਬਾਅਦ ਡਿੱਗਣਾ ਸ਼ੁਰੂ ਹੋ ਜਾਂਦਾ। ਹੁਣ ਗੁੱਸਾ ਨਾ ਕਰਿਓ। ਬਾਣੀ ਬਾਬਾ ਫਰੀਦ ਸਾ ਸਾਹਿਬ ਜੀ ਕਹਿੰਦੇ, ਸ਼ੁਕਰ ਕਰ ਤੇਰੇ ਧੌਲੇ ਆਏ ਆ, ਰੱਬ ਦੀ ਸਪੋਂਸਰ ਆ ਗਈ ਤੇ ਹੁਣ ਤੂੰ ਇਦਾਂ ਕਰਿਆ ਕਰ ਵੀ ਸੰਗਤ 'ਚ ਜਾਇਆ ਕਰ, ਚੌਰ ਸਾਹਿਬ ਕਰਿਆ ਕਰ, ਬਾਲਟੀ ਫੜ ਕੇ ਦਾਲ ਵਰਤਾ, ਜੋੜੇ ਝਾੜ ਤੇ ਨਾਮ ਜਪ। ਉਹਨੀ ਆਖਿਆ। ਕਹਿੰਦੇ ਬਾਬਾ ਗੱਲਾਂ ਤੇਰੀਆਂ ਸਾਰੀਆਂ ਮੰਨ ਲੂ, ਚੌਰ ਵੀ ਕਰੂੰਗਾ, ਸੰਗਤ ਚ ਵੀ ਜਾਊਂ, ਦਾਲ ਵੀ ਵਰਤਾਉ, ਜੋੜੇ ਵੀ ਝਾੜੂ। ਇੱਕ ਛੁੱਟੀ ਦੇ ਦੇ। ਕਹਿੰਦਾ ਬਾਬਾ ਕਾਹਦੀ? ਕਹਿੰਦੇ ਆਹ ਜਿਹੜੇ ਧੌਲੇ ਬੁਰੇ ਲੱਗਦੇ, ਆਖੋ ਸਤਿਨਾਮ, ਛੁੱਟੀ ਦੇ ਦੇ ਮੈਨੂੰ। ਉਹਨੇ ਕਿਹਾ ਕੀ ਆ? ਕਰਨਾ ਹੀ ਕਹਿੰਦੇ ਕੱਲ ਨੂੰ ਦੱਸੂ ਸਮਾਗਮ 'ਚ। ਫਿਰ ਉਹ ਗਿਆ ਜਾ ਕੇ ਦੁਕਾਨ ਤੋਂ ਸਮਾਨ ਖਰੀਦਿਆ, ਉਹ ਸਮਾਨ ਡੱਬੀ 'ਚ ਪਾਇਆ। ਆਹ ਕਥਾ ਨੇ ਨਾ ਸੱਚੀ, ਤੁਹਾਡਾ ਪਤਾ ਨਹੀਂ, ਮੈਨੂੰ ਪਤਾ ਨਹੀਂ ਕਿੰਨੀਆਂ ਰੂਹਾਂ ਨੂੰ ਇੰਨੇ ਕੁ ਬਚਨ। ਜਿਹੜਾ ਮੇਰਾ ਤਰੀਕਾ ਸੁਣਾਉਣ ਦਾ। ਸਾਡੇ ਉੱਥੇ ਗੁਰਦੁਆਰਾ ਬਾਲੀ ਸਾਹਿਬ, ਅੱਠ ਸਿੰਘ ਸੀ ਤੇ ਸੱਤ ਸਿੰਘਣੀਆਂ। ਜਿਹੜੇ ਕੰਮ ਕਰਦੇ ਸੀ, ਕਥਾ ਸੁਣ ਕੇ ਅੱਖਾਂ ਭਰ ਕੇ ਕਹਿੰਦੇ, ਬਾਬਾ ਅੱਜ ਤੋਂ ਬਾਅਦ ਛੱਡਿਆ। ਤੇ ਹੁਣ ਦਾੜੇ ਪ੍ਰਕਾਸ਼ ਹੈ ਚਿੱਟੇ। ਮੈਂ ਕਿਹਾ, ਸ਼ੀਸੇ 'ਚ ਵੇਖ। ਹਾਂ ਭਲਾ। ਉਦੋਂ ਜਿਆਦਾ ਰੋਗ ਸੀ ਕਿ ਹੁਣ ਸੀ। ਨਾਲੇ ਦਸਵੇਂ ਪਾਤਸ਼ਾਹ ਨਿਹੰਗ ਸਿੰਘ ਫੌਜਾਂ ਬੈਠੀਆਂ। ਸਾਖੀ ਵੀ ਆਉਂਦੀ, ਭਾਈ ਸੰਤੋਖ ਸਿੰਘ ਦੀ। ਇੱਕ ਸਿੰਘ ਦੇ ਦਾੜੇ ਚ ਧੌਲਾ ਆਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤ ਤੋਂ ਉੱਠ ਕੇ ਤੇ ਇਦਾਂ ਬਾਵਾਂ ਖੋਲ ਕੇ ਉਹਨੂੰ ਗੱਲ ਨਾ ਲਾਉਂਦੇ। ਨਿਹੰਗ ਸਿੰਘ ਸੀਸੇ ਨੂੰ ਚੁਗਲ ਕਹਿੰਦੇ ਆ। ਇਹਨਾਂ ਦੀ ਬੋਲੀ ਵੱਖਰੀ ਆ। ਮੈਂ ਵੀ ਪੁੱਛਿਆ ਸੀ ਵੀ ਚੁਗਲ ਕਾਹਤੋਂ? ਕਹਿੰਦੇ ਸੀ ਸੀਸੇ ਨੂੰ। ਨਿਹੰਗ ਸਿੰਘ ਉਹਦਾ ਕਾਰਨ ਫਿਰ ਪੜ੍ਹਿਆ ਵੀ ਜਦੋਂ ਉਹ ਜਾ ਕੇ ਮੇਕਅਪ ਕਰਕੇ ਆਪਣੀ ਦਸਤਾਰ ਸੋਝੀ ਮੁੱਖ ਧੋਤਾ ਲੱਗਾ ਤਿਆਰ ਆਉਣ ਤੇ ਨਿਕਾਹ ਪਈ ਤੌਲੇ ਚ ਉਹਨੇ ਆਖਿਆ। ਕਹਿੰਦੇ ਮੈਂ ਸੋਹਣਾ ਬਹੁਤ ਹਾਂ, ਆਹ ਜਬ ਜਿਹਾ ਇੱਕ। ਆਖੋ ਸਤਿਨਾਮ। ਉਹਨੇ ਕੀ ਕੀਤਾ? ਪੁੱਟਤਾ। ਇਹ ਸਾਖੀ ਪਰੂਫ ਪਿਆ ਆਪਣੇ ਕੋਲ ਇਤਿਹਾਸ। ਕੋਈ ਕਵੇ ਨਾ ਕੋਲੋਂ ਕਹਿ ਤਾ ਆਪਾਂ ਸਿੱਖਣ ਆਏ ਜੀ ਸਾਰੇ। ਆਹ ਜਿਹੜਾ ਤੁਹਾਡੇ ਸਾਹਮਣੇ ਬੋਲਣਦਿਆਂ ਅਸੀਂ ਆਪ ਨਾਈ ਕੋ ਜਾਂਦੇ ਰਹੇ। ਹੋਰ ਦਸੋ ਸਾਨੂੰ ਥੋੜਾ ਪਤਾ ਸੀ। ਇੱਥੇ ਮਹਾਰਾਜ ਨੇ ਸੇਵਾ ਲੈ ਲੈਣੀ। ਇਹ ਜਦੋਂ ਤੁਹਾਡੇ ਤੇ ਤਰਸ ਹੋਇਆ, ਤਰਸ ਉਹਦਾ ਹੀ ਹੋਣਾ। ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ। ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਆਪਣਾ ਕੰਮ ਸੀ ਪਾਣੀ ਪਾਉਣਾ। ਬਾਬਾ ਜੀ ਹੋਣਾਂ ਨੇ ਪ੍ਰਬੰਧ ਕੀਤਾ, ਸੰਗਤਾਂ ਨੇ ਸਾਥ ਦਿੱਤਾ। ਕਿੱਡਾ ਡੈਕੋਰੇਸ਼ਨ, ਦੀਵਾਨ ਹਾਲ ਬਣਿਆ, ਲੰਗਰ ਦੀ ਗਰਾਈ ਪਾਊ, ਸੌਖਾ ਪ੍ਰਬੰਧ ਕਰਨਾ। ਆਪਣਾ ਕੰਮ ਇੱਥੋਂ ਤੱਕ ਸੀ। ਮੁੜ ਕੇ ਆਪਾਂ ਆ ਗਏ ਤੁਹਾਡੇ ਕੋਲੇ। ਹੁਣ ਆਪਾਂ ਆਪਦਾ ਕੰਮ ਕਰ ਜਾਣਾ। ਅੱਗੇ ਮਾਲਕ ਨੂੰ ਪਤਾ ਜਾਂ ਤੁਹਾਨੂੰ ਪਤਾ ਵੀ ਮੰਨਣਾ ਜਾਂ ਨਹੀਂ ਮੰਨਣਾ। ਤੇ ਜਦੋਂ ਡਾਕਟਰ ਕਹਿ ਦੇਣ ਕਿ ਭਾਈ ਤੇਰੀ ਲੱਤ 'ਚ ਰੇਸ਼ਾ ਪੈ ਗਿਆ ਵਾ ਤੇ ਜੇ ਹੁਣੇ ਦਵਾਈ ਲੈ ਲਏਗਾ ਠੀਕ ਹੋ ਜਾਊ, ਨਹੀਂ ਤੇ ਫਿਰ ਗੱਲ ਜਾਣੀ ਕੱਟਣੀ ਪੈਣੀ ਆ। ਆਪਾਂ ਕੀ ਕਰਾਂਗੇ ਭਲਾ? ਆਪਾਂ ਉਸੇ ਵੇਲੇ ਭੱਜਾਂਗੇ। ਆਖੋ ਸਤਿਨਾਮ। ਇਹ ਬਾਣੀ ਗੱਲਾਂ ਕਰਦੀ ਹੈ। ਜੇ ਕਰਨ ਦਾ ਤਰੀਕਾ ਹੋਏ, ਬਾਬਾ ਪਾਤਸ਼ਾਹ ਮਿਹਰ ਕਰਨ। ਗੁਰੂ ਪਾਤਸ਼ਾਹ ਦੇ ਦਰਬਾਰ ਸਿੱਖ ਆਇਆ ਤੇ ਉਹਦਾ ਦਾੜਾ ਕਾਲਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤ ਤੇ ਬੈਠੇ ਕਹਿਣ ਲੱਗੇ, ਝਾੜੂ ਮਰਦਾਰ ਸਿੱਖ ਸੀ ਪਹਿਰੇ ਵਾਲੇ। ਕਹਿੰਦੇ ਉਹ ਜਿਹੜਾ ਆਉਂਦਾ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਇਹ ਸਾਖੀ ਹੈ। ਜਦੋਂ ਪਾਤਸ਼ਾਹ ਨੇ ਕਿਹਾ ਬਾਹਰ ਕੱਢ ਦਿਓ। ਕਹਿੰਦਾ ਤੁਸੀਂ ਕੌਣ ਹੋ? ਮੈਨੂੰ ਤੇ ਰੋਜ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸੰਗਤ ਚੋਂ ਉੱਠ ਕੇ ਮਿਲਦੇ ਆ। ਅੱਜ ਕੀ ਗਲਤੀ ਹੋਗਈ? ਜਿਹੜਾ ਮਿਲਣ ਦੀ ਬਜਾਏ ਧੱਕੇ ਪਏ। ਕਹਿੰਦੇ ਉਹ ਤੇ ਮਹਾਰਾਜ ਦੱਸਣਗੇ। ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹਿ ਮਾਮਾ। ਰਹਿਤ ਪਿਆਰੀ ਆਹਿ ਖਾਲਸਾ। ਮੇਰੀ ਜਾਣਕੀ ਪਤਾ ਕਿੰਨੇ ਰੁਤਬੇ ਦਿੱਤੇ ਮਹਾਰਾਜ ਨੇ ਸਾਨੂੰ। ਮਿੱਟੀ ਚ ਮਿਲਾਈ ਜਾਂਦੇ। ਅੱਜ ਆਪਣੇ ਪੁੱਤਾਂ ਦੇ ਖਫਣ ਨਹੀਂ ਪਾਇਆ। ਉਹਨੇ ਹੱਸ ਕੇ ਕੋਲੋਂ ਲੰਘ ਗਿਆ। ਤੇ ਆਹ ਮੁਕਤਸਰ ਦੀ ਉਹ ਧਰਤੀ ਹੈ। ਜਦੋਂ ਸਾਡੀ ਵਾਰੀ ਆਈ ਆਪਣੇ ਪੁੱਤਾਂ ਨੂੰ ਮੋਢਾ ਨਹੀਂ ਲਾਇਆ, ਕਿਤੇ ਚਿਹਰੇ ਤੇ ਹੱਥ ਨਹੀਂ ਫੇਰਿਆ। ਭਾਈ ਦਇਆ ਸਿੰਘ ਰੋਂਦੇ ਰਹੇ। ਕਹਿੰਦੇ ਹੁਕਮ ਕਰੇ, ਇੱਕ ਬੇਨਤੀ ਫਰਮਾ ਦਿਆਂ। ਪਾੜ ਕੇ ਤੇ ਪੱਗ ਦੋ ਟੁਕੜੇ, ਅੱਧਾ ਅੱਧਾ ਦੋਵਾਂ ਦੇ ਸਰੀਰਾਂ ਉੱਤੇ ਪਾ ਦਿਆਂ। ਗਰੀਬ ਤੋਂ ਗਰੀਬ ਮਾਪੇ ਦੁਨੀਆਂ ਚ ਪਏ ਨੇ ਖਫਣੋਂ ਬਗੈਰ। ਦਸ ਕਿਹਦੇ ਪੁੱਤ ਗਏ ਨੇ। ਅੱਗੋਂ ਮਹਾਰਾਜ ਕਹਿੰਦੇ, ਦਇਆ ਸਿੰਘਾ ਉੱਠ, ਜੰਗ ਵਿੱਚ ਜਰਾ ਵੇਖ, ਝਾਤੀ ਮਾਰ ਕੇ। ਸਿੰਘ ਵੀ ਸ਼ਹੀਦ ਹੋ ਗਏ ਕਿੰਨੇ। ਜਾਨਾ ਕੋਈ ਰਵਿਦਾਸੀਆ ਤੇ ਕੋਈ ਮਜਹਬੀ ਤੇ ਕੋਈ ਪਿਆ ਜੱਟ ਹੈ। ਇੱਕੋ ਜਿਹੀਆਂ ਛਾਤੀਆਂ ਤੇ ਕੋ ਜੈ ਫਟਿਆ। ਬਾਕੀ ਕਿਹੜਾ? ਜੀਤ ਤੇ ਜੁਝਾਰ ਨਾਲੋਂ ਇਹਦਾ ਹੀ ਦੁਮਾਲਾ ਇਹਦੇ ਮੋਖੇ ਉੱਤੇ ਮੋੜਦੇ। ਕੌਮ ਦੇ ਸ਼ਹੀਦ ਨਹੀਂ ਹੋ ਆਪਣੇ ਪੁੱਤਾਂ ਵਾਰੀ ਇਦਾਂ ਕੀਤਾ। ਅੱਜ ਮਾਫੀ ਦੇਣੀ। ਲਾਈਵ ਚੱਲਦਾ। ਜਿੰਨੇ ਬਾਬੇ ਮੈਂ ਵੀ ਵਿੱਚੇ। ਜਦੋਂ ਵੀ ਗੱਦੀ ਦਿੰਦੇ ਆ, ਆਪਦੇ ਮੁੰਡੇ ਨੂੰ ਦਿੰਦੇ ਆ। ਬੋਲੋ ਵਾਹਿਗੁਰੂ। ਆਪਦੇ ਮੁੰਡੇ ਨੂੰ ਦਿੰਦੇ ਨਾ ਤੁਹਾਨੂੰ ਤ ਨਹੀਂ ਦੇਣੀ ਕਿਹੇ? ਕਿਉਂ ਦਿੰਦੇ ਆਪਦੇ ਮੁੰਡੇ ਨੂੰ? ਬਾਬੇ ਨਾਨਕ ਨੇ ਤੇ ਦਿੱਤੀ ਨਹੀਂ ਆਪਦੇ ਬੱਚਿਆਂ ਨੂੰ। ਉਹਨਾਂ ਤੇ ਵੇਖਿਆ ਵੀ ਸੇਵਕ ਕਿਹੜਾ ਵਾ? ਸੇਵਕ ਸੇਵਾਦਾਰ। ਅੱਜ ਕਿੰਨੇ ਬਾਬੇ ਮੇਰੇ ਅਗੂ, ਮੈਂ ਵੀ ਵਿੱਚੇ। ਉਹ ਕਦੇ ਵੀ ਤੁਹਾਡੇ ਵਿੱਚੋਂ ਕਿਸੇ ਨੂੰ ਆਪਦੀ ਗੱਦੀ ਨਹੀਂ ਦੇਣਗੇ। ਕਿਉਂਕਿ ਪਰਾੋਵਰਟੀ ਦਾ ਮਸਲਾ ਪੈ ਜਾਣਾ। ਉਹ ਕੋਲੇ ਰਹੂਗੀ। ਉਹਨਾਂ ਦੇ ਇੱਕ ਵੱਡਾ ਪਿਓ ਸੀ ਸਾਡੇ ਵਾਲਾ, ਜਿਹਨੇ ਏਡੀ ਕੁ ਦਿਲ ਦਰਿਆਈ ਕੀਤੀ। ਮੈਂ ਕੋਲੋਂ ਨਹੀਂ ਕਹਿ ਰਿਹਾ। ਆਪਣੇ ਪੁੱਤਰਾਂ ਨੂੰ ਉ ਤਰ੍ਹਾਂ ਹੀ ਛੱਡ ਗਿਆ, ਲਾਸ਼ਾਂ ਪਈਆਂ, ਹੱਥ ਵੀ ਨਹੀਂ ਫੇਰ ਕੇ ਗਿਆ। ਜਦੋਂ ਭਾਈ ਮਾਹ ਸਿੰਘ ਣਾਂ ਦੀ ਵਾਰੀ ਆਈ, ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆ ਸਗਲ ਕੀ ਚਿੰਤਾ ਜਿਸ ਮਨ ਮਾਹਿ ਤਿਸ ਤੇ ਬਿਰਥਾ। ਉਨੀ ਸਿੱਖਾਂ ਨੂੰ ਮਹਾਰਾਜ ਗੋਦੀ ਚ ਪਾ ਕੇ ਲਹੂ ਨਾ ਭਿੱਜਾ, ਦਾੜਾ ਸਾਫ ਕਰਦੇ, ਆਪਣੇ ਹਜੂਰੀਏ ਨਾਲ। ਮੱਥੇ ਤੋਂ ਲਹੂ ਸਾਫ ਕਰਕੇ ਮੱਥਾ ਚੁੰਮ ਕੇ ਕਹਿੰਦੇ, ਮੇਰਾ ਪੰਜ ਹਜਾਰੀ, ਮੇਰਾ ਹਜਾਰੀ। ਕੌਣ ਰੀਸਾਂ ਕਰੂ ਉਸ ਪਿਓ ਦੀਆਂ? ਕਿਸੇ ਤੋਂ ਨਹੀਂ ਹੋਣੀਆਂ। ਦੁਨੀਆਂ ਦਾ ਸਵਾ ਲੱਖ ਪੈਗੰਬਰ ਇੱਕ ਪਾਸੇ ਖਿਲਾਰ ਦਓ ਤੇ ਬਾਜਾਂ ਵਾਲੇ ਨੂੰ ਇੱਕ ਪਾਸੇ, ਉਹਦੀ ਤੁਲਨਾ ਨਹੀਂ ਹੋ ਸਕਦੀ। ਉਨੀ ਉਹਨਾਂ ਦੇ ਮੁੱਖ ਚੁੰਮੇ, ਦੁਮਾਲੇ ਸਜਾਏ, ਸਸਕਾਰ ਆਪ ਹੱਥੀਆਂ ਵੇ। ਆਪਣੇ ਲਾਗੇ ਆਪਾਉ। ਧਰਤੀ ਤੇ ਬੈਠੇ ਮੁਕਤੀ ਦਾ ਸਰੋਵਰ ਨਾਂ ਦੇ ਸਸਕਾਰ ਵੀ ਕੀਤੇ ਤੇ ਦਇਆ ਸਿੰਘ ਨੂੰ ਕਹਿੰਦੇ, ਅੱਜ ਮੈਂ ਅਰਦਾਸ ਵੀ ਆਪ ਕਰਨੀ ਸ਼ਹੀਦਾਂ ਦੀ। ਆਖੋ ਵਾਹਿਗੁਰੂ। ਆਪ ਸਰੰਦੇ ਨਾ ਕੀਰਤਨ ਸੁਹਿਲੇ ਪੜੇ ਤੇ ਨਾਲੇ ਵਰ ਦਿੱਤਾ ਇਹ ਮੁਕਤੀ ਦਾ ਸਰੋਵਰ ਹੈ। ਲੱਭੋ ਕੋਈ ਇਦਾਂ ਦਾ ਪਿਓ। ਇੱਥੇ ਅਗਲੇ ਬੇਗਾਨੇ ਪੁੱਤ ਮਰਵਾ ਕੇ ਕੁਰਸੀਆਂ ਆਪਦਿਆਂ ਨੂੰ ਦਿੰਦੇ। ਆਖੋ ਸਤਿਨਾਮ। ਇਹਕੋਸੀ ਤੇਰੇ ਜਿਆ ਹੋਰੁ ਨਹੀਂ ਹੋਣਾ। ਕੋਈ ਵੀ ਬਾਪ ਦੁਨੀਆ ਤੇ ਤੇਰੇ ਜਿਹਾ ਹੋਰ ਨਹੀਂ ਹੋਣਾ। ਕੋਈ ਵੀ ਬਾਪ ਦੁਨੀਆ ਤੇਰੇ ਜਿਹਿਆ ਹੋਰ ਨਹੀਂ ਹੋਣਾ। ਕੋਈ ਵੀ ਬਾਪ ਜੋ ਵੱਲੇ ਮੌਤ ਦੇ ਤੋਰੇ ਪੁੱਤਾਂ ਨੂੰ ਆਪ ਦੁਨੀਆ ਤੇ। ਜੋ ਵੱਲੇ ਮੌਤ ਦੇ ਤੋਹਰੇ ਪੁੱਤਾਂ ਨੂੰ ਆਪ ਦੁਨੀਆ ਤੇਰੇ ਜਿਹਾ ਹੋਰ ਨਹੀਂ ਹੋਣਾ। ਕੋਈ ਵੀ ਬਾਪ ਦੁਨੀਆਂ ਤੇ ਤੇਰੇ ਲੱਭਣਾ ਹੀ ਨਹੀਂ। ਇੱਕ ਪਾਸੇ ਖਿਲਾਰ ਲਓ ਸਾਰਿਆਂ ਨੂੰ। ਨਾ ਕਹੂ ਅਬ ਕੀ, ਨਾ ਕਹੂ ਤਬ ਕੀ, ਬਾਤ ਕਹੂ ਮੈਂ ਜਬ ਕੀ। ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੋਤੀ, ਸਭ ਕੀ ਸਭ ਕੱਟੇ ਮੁੰਨੇ ਜਾਣੇ ਸੀ। ਭਾਗਾਂ ਵਾਲੇ ਉਹ ਗੱਲ ਚੱਲਣ ਦਈ ਸੀ ਆਪਣੀ ਤਿਆਗ ਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਬਾਹਰ ਕੱਢ ਦਿਓ। ਉਹਨਨੇ ਆਖਿਆ ਮਹਾਰਾਜ ਧੱਕੇ ਕਿਉਂ? ਪਾਤਸ਼ਾਹ ਕਹਿੰਦੇ ਤੇਰੇ ਦਾੜੇ 'ਚ ਹੀਰਾ ਆਇਆ ਸੀ। ਅਸੀਂ ਜੱਫੀ ਪਾਉਂਦੇ ਸੀ। ਸਾਡੇ ਪੁੱਤ ਚ ਬਜ਼ੁਰਗੀ ਆ ਗਈ। ਓਏ ਜਿਹੜਾ ਵੱਡੀ ਗਲਤੀ ਕਰੇ ਦੁਨੀਆਂ ਤੇ, ਮਹਾਂ ਗਲਤੀ ਤੇ ਸਿਆਣੇ ਕਹਿੰਦੇ, ਫਲਾਣੇ ਦਾ ਮੂੰਹ ਕਾਲਾ ਕਰਤਾ। ਓਏ ਪਿੰਡ ਚ ਹੁਣ ਮੈਂ ਨਹੀਂ ਅੱਗੇ ਕਹਿਣਾ, ਤੁਸੀਂ ਮੇਰੇ ਆਪਣੇ ਆ, ਇਸ਼ਾਰਾ ਸਮਝ ਲਿਓ। ਬਾਬੇ ਫਰੀਦ ਨੇ ਆਖਿਆ, ਸੁਨੇਹਾ ਆਇਆ ਰੱਬ ਦਾ। ਦੇਖ ਫਰੀਦਾ ਜੋਥੀਆ ਦਾੜੀ ਹੋਈ, ਭੂਰ ਅੱਗੋਂ ਨੇੜਾ ਆਇਆ। ਉਹਨੇ ਜਾ ਕੇ ਬਾਬੇ ਦੀ ਪਾੜ ਤੀ। ਸਪੋਂਸਰ। ਅਗਲੇ ਦਿਨ ਸੋਹਣਾ ਸੁਨੱਖਾ ਬਣ ਕੇ ਟਿਚਨ ਵਿਚਨ ਹੋ ਕੇ ਮੱਥਾ ਟੇਕਣ ਲੱਗਾ ਬਾਬੇ ਫਰੀਦ ਨੂੰ। ਕਹਿੰਦਾ ਪਛਾਣਿਆ? ਬਾਬਾ ਕਹਿੰਦੇ, ਤੂੰ ਭਾਵੇਂ ਨਾ ਪਛਾਣੀ, ਅਸੀਂ ਪਛਾਣਦੇ ਹਾਂ। ਘਟ ਘਟ ਕੇ ਅੰਤਰ ਕੀ? ਭਲੇ ਬੁਰੇ ਕੀ? ਚੀਟੀ ਤੇ ਸਭ ਪਰ ਕਿਰਪਾ। ਕਹਿਣ ਲੱਗੇ, ਸੱਜਣਾ ਆਹ ਹੋਰ ਸਲੋਕ ਸੁਣ। ਜੋਬਨ ਜਾਂਦੇ ਨਾ ਡਰਾ, ਜੇਸੈ ਫਰੀਦਾ ਕਿਤੀ ਜੋਬਨ ਪ੍ਰੀਤ ਬਿਣਾ। ਉਹ ਕਹਿੰਦੇ, ਜਵਾਨੀ, ਬਚਪਨ, ਬੁਢੇਪਾ ਤੇ ਆਉਂਦੇ ਜਾਂਦੇ ਰਹਿਣੇ। ਜੇ ਰੱਬ ਦਾ ਪਿਆਰ ਮੁੱਕ ਗਿਆ, ਮੁੜਕ ਨਹੀਂ ਮਿਲਣਾ। ਭਾਈ ਮਨੀ ਸਿੰਘ ਸਾਹਿਬ ਜੀ ਦਾ ਜਦ ਬੰਦ ਬੰਦ ਕੱਟਿਆ ਗਿਆ ਨਾ, 19ਉਨੇ ਵੀ ਜਲਾਦ ਨੂੰ ਆਖਿਆ ਸੀ। ਕਹਿੰਦੇ ਟੋਕਾ ਤਿੱਖਾ ਕਰਲਾ, ਰੀਜ ਨਾ ਕੱਟੀ। ਕਹਿਣ ਲੱਗਾ, ਸਿੱਖਾ ਇੱਕ ਗੱਲ ਪੁੱਛਾਂ। ਇਹ ਸਾਡਾ ਇਤਿਹਾਸ ਹੈ ਜੀ, ਮੈਂ ਤੁਹਾਡਾ ਬੱਚਾ ਵਾਂ। ਕਥਾਵਾਚਕ ਨਹੀਂ। ਮੈਂ ਕਥਾਵਾਚਕ ਬਣਨਾ ਬਹੁਤ ਔਖਾ। ਉਹ ਕਹਿਣ ਦੇ ਭਾਵ ਕਹਿੰਦੇ, ਸਿੱਖਾ ਤੇਰਾ ਇਡਾ ਸੋਹਣਾ ਸਰੀਰ ਹੈ, ਏਡਾ ਵੱਡਾ ਪਰਿਵਾਰ ਹੈ, ਘਰ ਬਾਰ ਹੈ। ਕਿਹੜੀ ਗੱਲ ਦੇ ਪਿੱਛੇ ਆਪਣੀ ਜਾਨ ਗਵਾਉਣ ਲੱਗਾ? ਗੱਲ ਤੇ ਦਾੜੇ ਕੇਸਾਂ ਦੀ। ਕਟਾ ਦੇ, ਪਰੇ ਛੱਡ ਖੜਾ। ਜਵਾਨੀ ਮਾਣ, ਜਿੰਦਗੀ ਕਿਤੇ ਦੁਨੀਆਂ ਤੇ ਵਾਰ ਵਾਰ ਆਉਣਾ ਏ। ਤੇ ਬਾਬਾ ਮਨੀ ਸਿੰਘ ਸਾਹਿਬ ਜੀ ਕਹਿਣ ਲੱਗੇ, ਜਲਾਦਾ ਗੱਲ ਤੇ ਤੇਰੀ ਵੀ ਠੀਕ ਆ। ਇਹ ਵਾਕਿਆ ਦੁਨੀਆਂ ਤੇ ਵਾਰ ਵਾਰ ਆਉਣਾ। ਕਿਤੇ ਖਾਓ, ਪੀਓ, ਨਜ਼ਾਰੇ ਲਓ, ਐਸ਼ ਕਰੋ। ਬੰਦਗੀ ਵਾਲੇ ਦਾ ਤੇ ਗੰਦਗੀ ਵਾਲੇ ਦਾ ਸੰਮੇਲਨ ਥੋੜਾ ਜਿਹਾ ਫਰਕ ਹੈ। ਜਿੱਦਨ ਬਾਬੇ ਤੇ ਬਾਬਰਕਿਆਂ ਦੀ ਪਹਿਲੀ ਟੱਕਰ ਹੋਈ ਤੇ ਬਾਬਰ ਚਰਨੀ ਪਿਆ ਤੇ ਸ਼ਰਾਬ ਪੀਂਦਾ ਟੋਆ ਪੁੱਟਿਆ ਸੀ ਵੱਡਾ ਸਾਰਾ। ਭਰ ਭਰ ਕੇ ਪਿਆਲੇ। ਬਾਬੇ ਨਾਨਕ ਨੂੰ ਕਹਿੰਦਾ, ਫਕੀਰ ਜੀ ਪੀਓ, ਐਸ਼ ਕਰੋ। ਤੇ ਮਹਾਰਾਜ ਨੇ ਥੋੜਾ ਜਿਹਾ ਸ਼ਬਦ ਚੇਂਜ ਕੀਤਾ। ਗੁਰਮੁਖੋ ਮਹਾਰਾਜ ਕਹਿੰਦੇ, ਤੂੰ ਸਾਡੇ ਵਾਲੀ ਪੀਲਾ ਤੇ ਹੋਸ਼ ਕਰ। ਤੂੰ ਆਪਣੀ ਨਾ ਪਿਆ। ਤੂੰ ਕਹਿੰਨਾ ਪੀਓ ਤੇ ਐਸ਼ ਕਰੋ। ਅਸੀਂ ਕਹਿੰਨੇ ਪੀਓ ਤੇ ਐਸ਼ ਕਰੋ। ਰੱਬ ਦੀ ਬੰਦਗੀ ਵਾਲੀ ਰੂਹ ਕਹਿੰਦੀ ਹੈ, ਬੰਦਗੀ ਕਰੋ। ਇੱਥੇ ਕੱਖ ਨਹੀਂ ਲੈ ਜਾਣਾ। ਤੇ ਜਿਹੜਾ ਨਾਸਤਿਕ ਬੰਦਾ ਉਹ ਵੀ ਕਹਿੰਦਾ, ਖਾਓ ਪੀਓ, ਇੱਥੋਂ ਕੱਖ ਨਹੀਂ ਲੈ ਜਾਣਾ। ਜਿੱਦਾਂ ਕੋਈ ਸੱਜਣ ਸੀ 30 ਕਿੱਲੇ ਵੇਚ ਤੇ ਕਹਿੰਦਾ, ਬੰਦਾ ਨਾ ਕੁਝ ਲਿਆਇਆ ਨਾ ਲਿਜਾਂਦਾ। ਕਹਿੰਦਾ ਨਾ ਕੋਈ ਲਿਆਇਆ ਨਾ ਛੱਡ ਕੇ ਜਾਣਾ। ਆਖੋ ਸਤਿਨਾਮ। ਆਪੋ ਆਪਣੀ ਬਿਰਤੀ ਹੈ। ਕਹਿਣ ਦੇ ਭਾਵ, ਸਾਧ ਸੰਗਤ ਜੀ ਗੁਰੂ ਦਾ ਪਿਆਰ। ਭਾਈ ਸਾਹਿਬ ਜੀ ਕਹਿੰਦੇ, ਵਾਕੇ ਸੋਹਣਿਆ ਦੁਬਾਰਾ ਦੁਬਾਰਾ ਦੁਨੀਆਂ ਤੇ ਨਹੀਂ ਆਉਣਾ। ਯਾਦਾਂ ਹੁੰਦੀਆਂ ਏ। ਪਰ ਜਿਹੜੀ ਗੱਲ ਤੂੰ ਕਹਿ ਰਿਹਾ ਵੀ ਮੈਂ ਦਾੜੀ ਕੇਸ ਕਟਾ ਕੇ ਨਜ਼ਾਰੇ ਲਵਾਂ, ਮੈਨੂੰ ਸੋਹਣੀ ਨਹੀਂ ਲੱਗੀ। ਕਹਿੰਦੇ ਕਿਉਂ? ਕਹਿੰਦਾ ਬਚਪਨ ਫਿਰ ਆ ਜੂ, ਜਨਮ ਫਿਰ ਮਿਲ ਜੂ, ਬੁਢੇਪੇ ਫਿਰ ਆਉਣਗੇ। ਨਜ਼ਾਰੇ ਆਉਂਦੇ ਜਾਂਦੇ ਰਹਿਣਗੇ। ਪਰ ਮੈਂ ਤਾਂ ਬੰਦ ਬੰਦ ਕਟਾਉਣ ਲੱਗਾ। ਗੁਰੂ ਗੋਬਿੰਦ ਸਿੰਘ ਵਰਗਾ ਪਿਓ ਵਾਰ ਵਾਰ ਨਹੀਂ ਮਿਲਦਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਗੁਰਮੁਖੋ ਜੇ ਜੈਕਾਰੇ ਛੱਡੇ ਤੇ ਅੰਦਰ ਨੂੰ ਜਰੂਰ ਵਾਜ ਦਿਓ, ਜਰੂਰ। ਅਜ ਇੰਨੀ ਕੁ ਕਿਰਪਾ ਕਰਿਓ ਕਿਉਂਕਿ ਮੰਨੇ ਕੀ ਗਤ? ਸਾਡਾ ਵੀ ਭਲਾ ਹੋ ਤੁਹਾਡਾ ਹੁੰਦਾ ਜਰੂਰ ਜੀ। ਮਹਾਰਾਜ ਦੇ ਕੋਲ ਬਹਿ ਕੇ ਮੈਂ ਸੱਚ ਇਹ ਕਥਾ ਸੁਣਾਈ ਤੇ ਅੱਠ ਨੌ ਸਿੰਘ ਤੇ ਅੱਠ ਨੌ ਬੀਬੀਆਂ ਜਿਨਾਂ ਨੇ ਆ ਕੇ ਅਰਦਾਸ ਕਰਾਈ ਵੀ ਬਾਬਾ ਜੀ ਅੱਜ ਤੋਂ ਬਾਅਦ ਮੈਂ ਆਪਣੇ ਕੇਸ ਕਾਲੇ ਨਹੀਂ ਕਰਨੇ। ਕਿਹੜੀ ਗੱਲੋਂ ਕਰਦੇ ਵਿਕਾਰਾਂ ਬਦਲੇ ਕਾਤ? ਸੋਹਣੇ ਬਣਦੇ ਆ ਬਥੇਰੀ। ਆਪਾਂ ਗੰਦਗੀ ਘੋਲਲਈ। ਹੁਣ ਕੀ ਕਰਨਾ ਹਨਾ? ਸੋਹਣੇ ਬਣ ਜਾਈਏ। ਕਿਆਮਤ ਕਾ ਦਿਨ ਆ ਗਿਆ। ਰਫਤਾ ਰਫਤਾ ਮੁਲਾਕਾਤ ਕਾ ਦਿਨ। ਬਦਲ ਤੇ ਥੋੜੇ ਆ। ਪਲੀਜ਼ ਮਾਇੰਡ ਨਾ ਕਰਿਓ ਕਿਉਂਕਿ ਸੱਚ ਜਿਹੜਾ ਹੈ ਨਾ ਤੇ ਥੋੜਾ ਜਿਹਾ ਤਿੱਖਾ। ਪਰ ਮੇਰਾ ਕੁਝ ਨਹੀਂ ਕਿਉਂਕਿ ਮੈਂ ਤੁਹਾਡੇ ਤੋਂ ਰੁਪਈਆ ਰੁਪਈਆ ਤੁਸੀਂ ਇਕੱਠਾ ਕੀਤਾ ਗਰਾਈ ਦਾ ਤੇ ਮੈਂ ਇੱਕੇ ਦੱਥੀ ਚ ਲੈ ਲਿਆ ਤੇ ਮਹਾਰਾਜ ਸਾਹਿਬ ਲਾਗੇ ਬੈਠੇ ਆ। ਉਹ ਕਹਿੰਦੇ, ਪੁੱਤ ਮੈਂ ਆਪਦੇ ਬੱਚਿਆਂ ਤੇ ਖਫਣ ਨਹੀਂ ਪਾਇਆ। ਤੁਹਾਨੂੰ ਅੱਜ ਸੰਗਤਾਂ ਅਮਰਕਾ ਕਨੇਡਾ। ਮੈਂ ਦਸ ਦਿਨ ਪਹਿਲਾਂ ਵਿਦੇਸ਼ ਤੋਂ ਆਇਆ। ਇੰਨਾ ਪਿਆਰ ਸੰਗਤ ਨੇ ਕੀਤਾ, ਇੰਨੇ ਤੋਹਫੇ ਦਿੱਤੇ ਤੇ ਕਾਹਦੇ ਵਾਸਤੇ? ਗੁਰੂ ਦੇ ਬਚਨਾਂ ਲਈ, ਗੁਰੂ ਦੇ ਸ਼ਬਦ ਦੀ ਆ। ਸਾਨੂੰ ਕੌਣ ਪੁੱਛਦਾ ਏ? ਹਮ ਰੁਲਤੇ ਫਿਰਤੇ ਕੋਈ ਤੇ ਗੁਰੂ ਮਹਾਰਾਜ ਸਾਹਿਬ ਖੁਸ਼ ਹੁੰਦੇ ਆ। ਕਿਉਂਕਿ ਉਨੀ ਆਪਾਂ ਨੂੰ ਜੀਣਾ ਸਿਖਾਇਆ ਕਿ ਭਾਈ ਤੁਸੀਂ ਸੋਹਣੇ ਬਣੋ। ਸੇਈ ਸੁੰਦਰ ਸੋਹਣੇ ਸਾਧਸੰਗ। ਬਾਬੇ ਨਾਨਕ ਨੇ ਪਹਿਲੀ ਇਨਕਲਾਬ ਦੀ ਇੱਟ ਭੈਣੋ ਉਦਣ ਰੱਖੀ ਜਿੱਦਣ ਪੰਡਿਤ ਧਾਗਾ ਪਾਉਣ ਆਇਆ। ਬਾਬੇ ਨੇ ਨਹੀਂ ਪਵਾਇਆ। ਨਹੀਂ ਨਾ ਪਵਾਇਆ। ਮਹਾਰਾਜ ਕਹਿੰਦੇ, ਛੱਡ ਖਹਿੜਾ ਪੰਡਤਾ, ਲੋਕਾਂ ਦੇ ਲਹੂ ਸਿਕਾਏ। ਤੂੰ

ਕੇ ਇੱਕ ਨਾ ਸ਼ਬਦ ਬੜਾ ਗਲਤ ਵਰਤਤੇ ਬਾਬੇ ਨੇ ਤਵਾ ਬੜਾ ਲਾਇਆ ਗੁਰਮੁਖੋ ਤਵਾ ਹੁੰਦਾ ਜਿਹੜਾ ਕਿਸੇ ਚੁਟਕਲੇ ਦਾ ਨਾਾਂ ਇਹ ਤਵਾ ਨਹੀਂ ਇਹ ਤਵਾਰੀਖ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਤਵਾਰੀਖ ਹੈ। ਸਾਡੀ ਤਵੇ ਤੇ ਕਲਾਕਾਰ ਲਾਉਂਦੇ ਡ ਲਾਉਂਦੇ ਐ। ਇਹ ਤਵਾਰੀਖਾਂ ਨੇ ਇਹਨਾਂ ਦੇ ਉੱਤੇ ਅਮਲ ਕਰਿਆ ਕਰੋ।

ਸਾਡੀ ਜਿਿੰਦਗੀ ਉਦਿਨ ਬਦਲੀ ਸੀ ਜਿਸਦਨ ਸਾਹਿਬਜ਼ਾਦਿਆਂ ਦੀ ਕਥਾ ਕੋਲੇ ਬਹਿ ਕੇ ਸੁਣੀ ਤੇ ਸ਼ਰਮ ਵੀ ਆਈ। ਇੱਕ ਮਨ ਕਹਿੰਦਾ ਸੀ ਉੱਠ ਕੇ ਨਿਕਲ ਜਾਈਏ ਪਿਛਲੇ ਰਸਤੇ। ਇੱਕ ਮਨ ਕਹਿੰਦਾ ਸੀ ਕੋਈ ਨਹੀਂ ਸਾਰਿਆਂ ਦੇ ਨਾਲ ਹੀਆਂ। ਪਰ ਜਦੋਂ ਮਹਾਰਾਜ ਦੇ ਲਾਲਾਂ ਦੀ ਕਥਾ ਸੁਣੀ ਇਹੋ ਜਿਹੀ ਸੱਟ ਲੱਗੀ ਮਨ ਬਦਲ ਗਿਆ। ਇਧਰ ਨੂੰ ਤੁਰ ਪਏ। ਇਸੇ ਕਰਕੇ ਸਮਾਗਮ ਉਲੀਕੇ ਜਾਂਦੇ ਆ। ਪ੍ਰਬੰਧਕਾਂ ਦਾ ਮਹਾਂਪੁਰਖਾਂ ਦਾ ਧੰਨਵਾਦ ਜਿਨਹਾਂ ਨੇ ਸਾਰੀ ਸੰਗਤ ਨੂੰ ਪ੍ਰੇਰ ਕੇ ਸਾਰਿਆਂ ਨੂੰ ਇਕੱਠੇ ਕਰਕੇ ਸੇਵਾ ਦਿੱਤੀ। ਕਿਸੇ ਨੂੰ ਲੰਗਰ ਦੀ, ਕਿਸੇ ਨੂੰ ਜੋੜਿਆਂ ਦੀ, ਕਿਸੇ ਨੂੰ ਸੰਗਤ ਦੇ ਵਿੱਚ ਚੌਰ ਸਾਹਿਬ ਦੀ। ਤੇ ਸਾਨੂੰ ਮਾਲਕ ਨੇ ਤੁਹਾਡੇ ਨਾਲ ਸ਼ਬਦੀ ਸਾਂਝ ਦੀ ਮਹਾਰਾਜ ਕਿਰਪਾ ਕਰਨ। ਇਹਨਾਂ ਸਾਂਝਾਂ ਨੂੰ ਬਰਕਰਾਰ ਰੱਖਿਓ। ਕਿਉਂਕਿ ਦੀਵਾ ਜਗਦਾ ਤੇ ਚਾਨਣ ਹੈ ਤੇ ਦੀਵਾ ਜਗਾਉਣ ਲਈ ਉਹਦੇ ਚ ਤੇਲ ਜਰੂਰ ਚਾਹੀਦਾ। ਆਖੋ ਸਤਿਨਾਮ ਸ੍ਰੀ। ਉਹ ਤੁਹਾਡੀਆਂ ਸੀਸਾਂ ਨੇ ਜਰੂਰ ਕਿਰਪਾ ਕਰਿਆ ਕਰੋ। ਗੁਰਮੁਖੋ ਦੇਹੁ ਸਜਣ ਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਸਾਰੇ ਅਰਦਾਸ ਕਰਿਓ। ਸਤਿਗੁਰੂ ਸਾਡੇ ਤੇ ਕਿਰਪਾ ਕਰਕੇ ਸਾਡੀ ਵਿਗੜੀ ਸਵਾਰ ਦਿਓ। ਸਾਡਾ ਬੇੜਾ ਬੰਨੇ ਲਾ ਦਿਓ। ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਤੇ ਵੱਸਦਾ ਰਵੇ ਤੇ ਇਹਨੂੰ ਕੋਈ ਉਜਾੜ ਨਾ ਸਕੇ। ਰੋਜ਼ ਅਰਦਾਸ ਕਰਿਆ ਕਰੋ। ਨਾਨਕ ਨਾਮ ਸ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।