📱

Get Our Mobile App

Take your business learning on the go!

Download on the App StoreGet it on Google Play

ਜਿਹੜੇ ਭੈਣਾਂ ਵੀਰ ਕਹਿੰਦੇ ਨੇ ਸਾਡਾ ਮਨ ਨਹੀਂ ਟਿੱਕਦਾ || Katha Vichar Bhai Harjit Singh Ji Sultanpur Lodhi

Sangat Sewa7:50

Transcription

ਜਪੁਜੀ ਸਾਹਿਬ ਦਾ ਤੁਸੀਂ ਰੋਜ਼ ਪਾਠ ਕਰਦੇ ਹੋ। ਤੇ ਚਾਰ ਪਉੜੀਆਂ ਸੁਣਨ ਦੇ ਨਾਲ ਸਬੰਧਿਤ ਆ ਜੀ। ਤੇ ਚਾਰ ਹੀ ਪਉੜੀਆਂ ਮੰਨਣ ਦੇ ਨਾਲ ਸਬੰਧਿਤ ਆ। ਹਾਂਜੀ, ਸੁਣਿਆ ਦੇ ਨਾਲ ਤੇ ਮੰਨੇ ਦੇ ਨਾਲ ਸਬੰਧਿਤ ਹੈ। ਇਸ ਤੋਂ ਭਾਵ ਇਹ ਹੈ ਵੀ ਸੁਣਨਾ ਬੜਾ ਜ਼ਰੂਰੀ ਹੈ।

ਜਦ ਤੱਕ ਅਸੀਂ ਸ਼ਬਦ ਨੂੰ ਸੁਣਾਂਗੇ ਨਹੀਂ, ਸਾਡੇ ਵਿੱਚ ਗਿਆਨ ਨਹੀਂ ਆਵੇਗਾ। ਮਨੁੱਖ ਦੇ ਜੀਵਨ ਵਿੱਚ ਸਹਿਜ ਵੀ ਉਦਣ ਆਉਂਦਾ ਹੈ, ਪਾਤਸ਼ਾਹ ਕਹਿੰਦੇ, ਜਿਸ ਦਿਨ ਉਹ ਗੁਰੂ ਦੇ ਸ਼ਬਦ ਨੂੰ ਸੁਣਨ ਲੱਗ ਜਾਂਦਾ ਹੈ। ਅਕਸਰ ਸਾਡੇ ਜੀਵਨ ਦੇ ਵਿੱਚ ਇੱਕ ਸਵਾਲ ਹੁੰਦਾ ਹੈ ਵੀ ਮੇਰਾ ਮਨ ਨਹੀਂ ਟਿਕਦਾ। ਅਕਸਰ ਲੋਕ ਇਹ ਸਵਾਲ ਕਰਦੇ ਆ ਵੀ ਮੇਰਾ ਮਨ ਨਹੀਂ ਟਿਕਦਾ, ਮੇਰੇ ਮਨ ਵਿੱਚ ਸਹਿਜ ਨਹੀਂ। ਜਾਂ ਕਈ ਵਾਰੀ ਸਵਾਲ ਕਰਦੇ ਨੇ, ਮੇਰਾ ਮਨ ਨਹੀਂ ਲੱਗਦਾ ਬਾਣੀ ਪੜਦਿਆਂ, ਮੇਰਾ ਮਨ ਨਹੀਂ ਲੱਗਦਾ ਸਿਮਰਨ ਕਰਦਿਆਂ। ਪਾਤਸ਼ਾਹ ਕਹਿੰਦੇ, ਇਹ ਸਵਾਲ ਦਾ ਜਵਾਬ ਪਤਾ ਕੀ ਹੈ? ਕਿਉਂਕਿ ਤੂੰ ਸਿਮਰਨ ਕਰ ਰਿਹਾ ਰਸਨਾ ਦੇ ਨਾਲ, ਤੂੰ ਬਾਣੀ ਪੜ੍ਹ ਪਰ ਸੱਚ ਕਰਕੇ ਜਾਣੀ, ਤੂੰ ਕੰਨਾਂ ਦੇ ਨਾਲ ਸੁਣਦਾ ਨਹੀਂ।

ਕਈ ਵਾਰੀ ਦੋ ਘੰਟੇ ਆਪਾਂ ਬਾਣੀ ਪੜ੍ਹਦੇ ਆਂ, ਪਾਠੀ ਸਿੰਘ ਪਾਠ ਕਰ ਰਿਹਾ, ਪਰ ਮਾਫ ਕਰਿਓ, ਦੋ ਘੰਟੇ ਕੇਵਲ ਪੜ੍ਹਿਆ ਗਿਆ, ਕੰਨਾਂ ਦੇ ਨਾਲ ਸੁਣਿਆ ਨਹੀਂ ਗਿਆ। ਬਹੁਤ ਔਖਾ ਹੈ ਸੁਣਨਾ। ਗੱਲ ਪਤਾ ਕਿਹੜੀ? ਅਸੀਂ ਸੁਣਦੇ ਆਂ ਜਿਹੜੀ ਸਾਡੇ ਕੰਮ ਦੀ ਹੋਵੇ। ਜਿਹੜੀ ਸਾਡੀ ਜ਼ਰੂਰਤ ਦੀ ਗੱਲ ਹੋਵੇ, ਉਹ ਅਸੀਂ ਲਾਗੇ ਜਾ ਕੇ ਵੀ ਸੁਣ ਲੈਂਦੇ ਆਂ, ਕੰਨ ਅੱਗੇ ਨੂੰ ਕਰਕੇ। ਤੇ ਦੂਸਰੀਆਂ ਗੱਲਾਂ ਅਸੀਂ ਨਹੀਂ ਸੁਣਦੇ। ਮੈਨੂੰ ਮਾਫ ਕਰਿਓ। ਤੇ ਜੇ ਕਿਤੇ ਲੋਕ ਸੁਣਦੇ ਹੁੰਦੇ, ਤੇ ਹਰ ਗੁਰਦੁਆਰੇ ਚ ਨਿਤਨੇਮ ਹੋ ਰਿਹਾ, ਸਵੇਰੇ ਵੀ ਸਪੀਕਰ ਲੱਗਦਾ, ਸ਼ਾਮ ਨੂੰ ਰਹਿਰਾਸ ਹੁੰਦੀ ਹੈ, ਸੋਲੇ ਦਾ ਪਾਠ ਹੁੰਦਾ, ਕੌਣ ਸੁਣਦਾ ਜੀ? ਬਾਣੀ ਇੱਕ ਇੱਕ ਪਿੰਡ ਦੇ ਵਿੱਚ ਪੰਜ ਪੰਜ, 10-15 ਗੁਰਦੁਆਰੇ ਬਣੇ ਹੋਏ ਆ, ਬਾਣੀ ਕੌਣ ਸੁਣਦਾ? ਸੁਣਿਆ ਹੀ ਨਹੀਂ ਜਾਂਦਾ।

ਯਾਦ ਰੱਖਿਓ, ਬਾਣੀ ਕਦੀ ਕਦੀ ਸੁਣਦੀ ਹੈ, ਕਿਸੇ ਕਿਸੇ ਨੂੰ ਸੁਣਦੀ ਹੈ। ਸੁਣਦੀ ਪਤਾ ਕਿਦੋਂ ਹੈ? ਆ ਸੁਣੇ ਦੀਆਂ ਪੌੜੀਆਂ ਤੋਂ ਪਹਿਲਾਂ ਵਾਲੀ ਜਿਹੜੀ ਪੌੜੀ ਹੈ ਨਾ ਜੀ, ਉਹਨੂੰ ਕਿਤੇ ਧਿਆਨ ਦੇ ਨਾਲ ਪੜ੍ਹਿਓ। ਮਹਾਰਾਜ ਕਹਿੰਦੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ। ਇੱਕ ਇੱਕ ਪਉੜੀ, ਇੱਕ ਇੱਕ ਡੰਡਾ ਸਾਨੂੰ ਸੱਚਖੰਡ ਵੱਲ ਲੈ ਕੇ ਜਾ ਰਿਹਾ ਹੈ। ਜਪੁਜੀ ਸਾਹਿਬ ਦਾ ਅਸੀਂ ਇੱਕ ਇੱਕ ਪਉੜੀ ਨੂੰ ਧਿਆਨ ਨਾਲ ਪੜ੍ਹ ਕੇ, ਫਿਰ ਅਗਲੀ ਪਉੜੀ ਤੇ ਅਗਲੇ ਸਟੈਪ ਤੇ ਜਾਣਾ, ਫਿਰ ਉਸ ਤੋਂ ਅੱਗੇ ਜਾਣਾ। ਤੇ ਇਸ ਤਰ੍ਹਾਂ ਕੇਵਲ ਸਚਿਆਰਾ ਤੋਂ ਲੈ ਕੇ ਸੱਚਖੰਡ ਵਸੈ ਨਿਰੰਕਾਰ, ਜਪੁਜੀ ਸਾਹਿਬ ਨੇ ਸਾਨੂੰ ਸੱਚਖੰਡ ਦੇ ਵਿੱਚ ਪਹੁੰਚਾ ਦੇਣਾ। ਇੱਥੇ ਮਰਨ ਤੋਂ ਬਾਅਦ ਸੱਚਖੰਡ ਦੀ ਗੱਲ ਨਹੀਂ। ਪਾਤਸ਼ਾਹ ਕਹਿੰਦੇ, ਤੈਨੂੰ ਜਿਊਂਦੇ ਨੂੰ ਉਸ ਘਰ ਦੇ ਵਿੱਚ ਪਹੁੰਚਾ ਦੇਣਾ, ਜੇ ਤੂੰ ਗੁਰੂ ਦੇ ਸ਼ਬਦ ਦੀ ਸਹੀ ਤਰੀਕੇ ਨਾਲ ਵਿਚਾਰ ਕਰਕੇ ਚੱਲੇਗਾ। ਜੇ ਤੂੰ ਵਿਚਾਰਦਾ ਹੀ ਨਹੀਂ, ਤੇ ਪਹੁੰਚੇਗਾ ਕਿੱਦਾਂ? ਮੈਨੂੰ ਮਾਫ ਕਰਿਓ, ਕੇਵਲ ਪੜ੍ਹਨ ਦੇ ਨਾਲ ਕਦੀ ਪਹੁੰਚਿਆ ਨਹੀਂ ਜਾਂਦਾ। ਬੋਰਡ ਤੇ ਲਿਖਿਆ ਹੋਵੇ ਵੀ ਇਹ ਰਸਤਾ ਗੁਰਦੁਆਰਾ ਵੇਰ ਸਾਹਿਬ ਨੂੰ ਜਾਂਦਾ, ਆਪਾਂ ਸਾਲ ਉੱਥੇ ਖੜ ਕੇ ਪੜ੍ਹੀ ਜਾਈਏ, ਪਿਆਰਿਓ, ਕਦੀ ਪਹੁੰਚ ਨਹੀਂ ਸਕਦੇ, ਜਦ ਤੱਕ ਚੱਲਾਂਗੇ ਨਹੀਂ।

ਪੜ੍ਹਨ ਦੇ ਨਾਲ ਕਦੀ ਬੰਦਾ ਪਹੁੰਚ ਨਹੀਂ ਸਕਦਾ। ਪੜ੍ਹ ਕੇ ਸਾਨੂੰ ਮੰਨਣਾ ਪੈਂਦਾ, ਮੰਨ ਕੇ ਫਿਰ ਚੱਲਣਾ ਪੈਂਦਾ, ਅਮਲ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਮੇਰੇ ਸਾਹਿਬ ਨੇ ਸਾਨੂੰ ਬਾਰ ਬਾਰ ਆਖਿਆ, ਭਾਈ, ਅਮਲ ਕਰੋ। ਹੁਣ ਕਹਿੰਦੇ, ਜਿਹੜੀ ਇਹ ਪੌੜੀ ਐ, ਇਸ ਪੌੜੀ ਦੇ ਵਿੱਚ ਜਿਹੜੀ ਗੱਲ ਆਈ ਐ, ਮਹਾਰਾਜ ਕਹਿੰਦੇ, ਜੇ ਜੁਗ ਚਾਰੇ ਆਰਜਾ, ਜੇ ਚਾਰ ਜੁਗਾਂ ਜਿੰਨੀ ਵੀ ਤੇਰੀ ਉਮਰ ਹੋ ਜਾਵੇ, ਹੋਰ ਦਸੂਣੀ ਹੋਇ। ਜੇ ਇਸ ਤੋਂ ਵੀ ਜਿਆਦਾ, ਦਸ ਗੁਣਾ ਜਿਆਦਾ ਹੋ ਜਾਵੇ, ਹੋਰ ਦਸੂਣੀ ਹੋਇ, ਨਵਾਂ ਖੰਡਾਂ ਵਿੱਚ ਜਾਣੀਐ ਨਾਲਿ ਚਲੈ ਸਭੁ ਕੋਇ। ਕਹਿੰਦੇ, ਨੌ ਖੰਡਾਂ ਦੇ ਵਿੱਚ ਲੋਕ ਤੈਨੂੰ ਜਾਣਦੇ ਹੋਣ। ਇੱਥੇ ਫੋਲੋਅਰ, ਇੱਥੇ ਵਿਊ ਚਾਰ ਵੱਧ ਆ ਜਾਣ, ਨਾ ਬੰਦਾ ਕਹਿੰਦਾ ਵੀ ਮੈਨੂੰ ਤੇ ਲੋਕ ਬੜੇ ਸੌਣ ਲੱਗ ਗਏ। ਮਹਾਰਾਜ ਕਹਿੰਦੇ, ਇਹ ਤੇ ਗੱਲ ਹੀ ਕੁਝ ਨਹੀਂ, ਇਹ ਤੇ ਚਾਰ ਦਿਨ ਦੀ ਖੇਡ ਦੇ ਮਗਰ ਤੂੰ ਪਿਆ। ਕਹਿੰਦੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਚਾਰ ਜੁਗਾਂ ਜਿੰਨੀ ਤੇਰੀ ਉਮਰ ਹੋਵੇ, ਇੱਥੇ ਤੇ ਸੱਠਾਂ ਸਾਲਾਂ ਦੀ, 80ਆਂ ਸਾਲਾਂ ਦੀ ਉਮਰ ਹੈ, ਬੰਦਾ ਹੰਕਾਰ ਕਰਕੇ ਬਹਿ ਜਾਂਦਾ, ਮੇਰੀ ਤੇ ਉਮਰ ਬਹੁਤ ਹੈ। ਮੈਂ ਥੋੜੀ ਮਰਨਾ, ਇਹ ਕਹਿੰਦਾ, ਦੁਨੀਆਂ ਨੇ ਮਰ ਜਾਣਾ, ਮੈਂ ਨਹੀਂ ਮਰਨਾ। ਜੋ ਉਪਜਿਓ ਸੋ ਬਿਨਸ ਹੈ। ਪਾਤਸ਼ਾਹ ਕਹਿੰਦੇ, ਜਿਹੜਾ ਪੈਦਾ ਹੋਇਆ, ਉਹਨੇ ਝਿਠਣਾ ਜਰੂਰ ਐ।

ਹੁਣ ਸਤਿਗੁਰੂ ਕੀ ਸਮਝਾ ਰਹੇ ਨੇ? ਕਹਿੰਦੇ, ਜੇ ਜੁਗ ਚਾਰੇ ਆਰਜਾ ਹੋਰ ਦੱਸੂਣੀ ਹੋਇ। ਨਵਾਂ ਖੰਡਾਂ ਵਿੱਚ ਜਾਣੀਐ ਨਾਲਿ ਚਲੈ ਸਭੁ ਕੋਇ। ਕਹਿੰਦੇ, ਤੇਰੇ ਨਾਲ ਜਾਣ ਵਾਲੇ ਬਹੁਤ ਸਾਰੇ ਲੋਕ ਹੋਣ। ਤੇਰੀ ਜੈ ਜੈ ਕਾਰ ਕਰਨ ਵਾਲੇ, ਬੱਲੇ ਬੱਲੇ ਕਰਨ ਵਾਲੇ, ਮਗਰ ਚਮਚੇ ਬੜੇ ਹੁੰਦੇ ਆ ਨਾ ਜੀ। ਬੜੇ ਤਰ੍ਹਾਂ ਦੇ ਲੋਕ ਤੇਰੇ ਮਗਰ ਹੋਣ, ਸਾਰੇ ਲੋਕ, ਸਾਰੇ ਯੁਗਾਂ ਦੇ ਵਿੱਚ ਤੈਨੂੰ ਜਾਨਣ ਵਾਲੇ ਲੋਕ ਬੈਠੇ ਹੋਣ, ਨਵਾਂ ਨਵਾਂ ਖੰਡਾਂ ਵਿੱਚ, ਨੌ ਖੰਡਾਂ ਦੇ ਵਿੱਚ ਲੋਕ ਤੈਨੂੰ ਜਾਣਦੇ ਹੋਣ। ਨੌਵਾਂ ਖੰਡਾਂ ਵਿੱਚ ਜਾਣੀਐ ਨਾਲਿ ਚਲੈ ਸਭੁ ਕੋਇ। ਚੰਗਾ ਨਾਉ ਰਖਾਇ ਕੈ। ਅੱਜ ਬੰਦਾ ਨਾਂ ਹੀ ਚਾਹੁੰਦਾ, ਨਾ ਜੀ, ਮੇਰਾ ਨਾਂ ਉੱਚਾ ਹੋਵੇ। ਆਪਣਾ ਨਾਂ ਬਣਾਉਣ ਦੀ ਖਾਤਰ ਬੰਦਾ ਰਾਤ ਦਿਨ ਲੱਗਾ ਹੋਇਆ, ਵੀ ਮੇਰਾ ਨਾਂ ਹੋ ਜਾਵੇ। ਗੁਰੂ ਤੇ ਕਹਿੰਦਾ ਵੀ ਪਰਮਾਤਮਾ ਦਾ ਨਾਮ ਜਪੋ। ਬੰਦਾ ਕਹਿੰਦਾ, ਮੇਰਾ ਨਾਂ ਹੋਵੇ। ਨਵਾਂ ਖੰਡਾਂ ਵਿੱਚ ਜਾਣੀਐ ਨਾਲਿ ਚਲੈ ਸਭੁ ਕੋਇ, ਚੰਗਾ ਨਾਉ ਰਖਾਇ ਕੈ। ਕਹਿੰਦੇ, ਚੰਗਾ ਨਾਂ ਰਖ ਕੇ ਤੂੰ ਜਸ ਖੱਟਦਾ ਪਿਆ, ਲੋਕਾਂ ਦੇ ਕੋਲੋਂ ਬੱਲੇ ਬੱਲੇ, ਇਹਦੇ ਵਰਗਾ ਤੇ ਵਿਦਵਾਨ ਹੀ ਕੋਈ ਨਹੀਂ, ਇਹਦੇ ਵਰਗਾ ਤੇ ਲੀਡਰ ਹੀ ਕੋਈ ਨਹੀਂ, ਇਹਦੇ ਵਰਗਾ ਤੇ ਬਾਬਾ ਹੀ ਕੋਈ ਨਹੀਂ। ਨਵਾਂ ਖੰਡਾ ਵਿੱਚ ਜਾਣੀਐ ਨਾਲਿ ਚਲੈ ਸਭੁ ਕੋਇ। ਮਹਾਰਾਜ ਕਹਿੰਦੇ, ਜੇ ਇਨਾ ਕੁਝ ਵੀ ਹੋਵੇ ਨਾ, ਚੰਗਾ ਨਾਉ ਰਖਾਇ ਕੈ, ਜਸੁ ਕੀਰਤਿ ਜਗ ਲੇ, ਜੇ ਤਿਸੁ ਨਦਰਿ ਨਾ ਆਵਈ ਤਾ ਬਾਤ ਨਾ ਪੁਛੈ ਕੇ। ਕਹਿੰਦੇ, ਜੇ ਉਹਦੀ ਨਦਰ ਦੇ ਵਿੱਚ ਨਹੀਂ ਨਾ ਆਇਆ, ਜੇ ਪਰਮਾਤਮਾ ਦੀ ਕਿਰਪਾ ਦਾ ਪਾਤਰ ਨਹੀਂ ਬਣਿਆ, ਤੇ ਮਹਾਰਾਜ ਕਹਿੰਦੇ, ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੂਖ ਬਿਦਾਰਿਓ। ਉਹ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ, ਪਿਆਰਿਓ, ਕਦੀ ਜੀਵਨ ਦੇ ਦੁੱਖ, ਕਦੀ ਜੀਵਨ ਦੇ ਮਸਲੇ ਹੱਲ ਨਹੀਂ ਹੋ ਸਕਦੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ, ਨਵਾਂ ਖੰਡਾ ਵਿਚ ਜਾਣੀਐ ਨਾਲ ਚਲੈ ਸਭੁ ਕੋਇ, ਚੰਗਾ ਨਾਉ ਰਖਾਇ ਕੈ, ਜਸੁ ਕੀਰਤਿ ਜਗ ਲੇ, ਜੇ ਤਿਸੁ ਨਦਰਿ ਨ ਆਵਈ ਤਾ ਵਾਤ ਨ ਪੁਛੈ ਕੇ। ਕੀਟਾ ਅੰਦਰਿ ਕੀਟ ਕਰਿ ਦੋਸੀ ਦੋਸ ਧਰੇ। ਕਹਿੰਦੇ, ਉਹਨੇ ਤੈਨੂੰ ਕੀੜਿਆਂ ਦੇ ਵਿੱਚ ਕੀੜਾ ਬਣਾ ਕੇ, ਉਹ ਦੋਸ਼ ਮੜ ਦੇਣਾ। ਉਹ ਦੋਸ਼ ਪਤਾ ਕੀ ਹੈ? ਤੂੰ ਪਰਮੇਸ਼ਰ ਦੇ ਕਹਿੰਦੇ ਨਾਮ ਨੂੰ ਭੁੱਲ ਗਿਆ, ਤੂੰ ਪਰਮਾਤਮਾ ਦੀ ਬੰਦਗੀ ਕਰਨੀ ਛੱਡ ਦਿੱਤੀ ਹੈ, ਪਰਮਾਤਮਾ ਦੇ ਨਾਮ ਤੋਂ ਟੁੱਟ ਗਿਆ। ਤੇ ਜਿੱਦਣ ਪਿਆਰਿਓ, ਇਹ ਪੌੜੀ ਮਨ ਦੇ ਵਿੱਚ ਵੱਸਦੀ ਹੈ ਨਾ, ਬੰਦਾ ਇਹ ਅਹਿਸਾਸ ਨੂੰ ਆਪਣੇ ਅੰਦਰ ਲੈ ਕੇ ਆਉਂਦਾ ਹੈ। ਮੰਨ, ਤੂੰ ਤੇ ਐਵੇਂ ਤੀਰਥਾਂ ਤੇ ਤੁਰਿਆ ਫਿਰਦਾ ਰਿਹਾ, ਤੂੰ ਤੇ ਐਵੇਂ ਵੱਡੀ ਆਰਜਾ ਭੋਗਣ ਵਾਸਤੇ ਤੁਰਿਆ ਫਿਰਦਾ ਰਿਹਾ, ਵੀ ਮੇਰੀ ਉਮਰ ਵੱਧ ਜਾਵੇਗੀ, ਮੈਂ ਤੀਰਥਾਂ ਤੇ ਇਸ਼ਨਾਨ ਕਰਾਂਗਾ, ਮੈਂ ਧਰਮੀ ਬਣ ਜਾਵਾਂਗਾ। ਪਾਤਸ਼ਾਹ ਕਹਿੰਦੇ, ਜਿਸ ਦਿਨ ਇਹ ਅਹਿਸਾਸ ਹੁੰਦਾ ਨਾ ਜੀ, ਉਸ ਤੋਂ ਅੱਗੇ ਫਿਰ ਸੁਣੇ ਦੀ ਗੱਲ ਸ਼ੁਰੂ ਹੁੰਦੀ ਹੈ, ਚਾਰ ਪਉੜੀਆਂ ਸੁਣਨ ਦੇ ਨਾਲ ਸਬੰਧਿਤ ਨੇ। ਫਿਰ ਬਾਣੀ ਸੁਣਦੀ ਹੈ। ਤੇ ਜੇ ਅੰਦਰ ਹੰਕਾਰ ਹੋਵੇ, ਜੇ ਰੰਚਕ ਮਾਤਰ ਵੀ ਮੈਂ ਦੀ ਭਾਵਨਾ ਹੋਵੇ, ਵੀ ਮੈਂ ਤੀਰਥਾਂ ਤੇ ਜਾਣਾ, ਮੈਂ ਦਾਨ ਪੁੰਨ ਕਰਦਾ, ਮੈਂ ਸੇਵਾ ਕਰਦਾ, ਇਹ ਸਾਰਾ ਕੁਝ ਮੈਂ ਹੀ ਕਰ ਰਿਹਾ, ਪਾਤਸ਼ਾਹ ਕਹਿੰਦੇ, ਫਿਰ ਬਾਣੀ ਨਹੀਂ ਸੁਣਦੀ, ਕਿਉਂਕਿ ਅੰਦਰ ਜਿਹੜੀ ਹੰਕਾਰ ਦੀ ਹਵਾ ਹੈ ਨਾ ਜੀ, ਉਹ ਸ਼ਬਦ ਨੂੰ ਅੰਦਰ ਨਹੀਂ ਜਾਣ ਦਿੰਦੀ। ਗੁਰੂ ਦਾ ਸ਼ਬਦ ਕਿਦੋਂ ਵੱਸਦਾ ਹੈ? ਗੁਰੂ ਦੀ ਬਾਣੀ ਕਦੋਂ ਸੁਣਦੀ ਹੈ? ਜਿਸ ਦਿਨ ਅੰਦਰ ਸਵਾਲ ਪੈਦਾ ਹੁੰਦਾ ਹੈ, ਜਿੱਦਣ ਅੰਦਰ ਗੁਰੂ ਦੀ ਬਾਣੀ ਸੱਚਮੁੱਚ ਸਾਨੂੰ ਅਹਿਸਾਸ ਕਰਾਉਂਦੀ ਹੈ ਵੀ ਮੈਂ ਟੁੱਟਿਆ ਹੋਇਆ ਆਂ।

ਹੁਣ 12 ਮਾਹਾਂ ਦਾ ਪਾਠ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਇਹ ਅਹਿਸਾਸ ਹੀ ਪੈਦਾ ਹੁੰਦਾ ਨਾ ਜੀ, ਕਿਰਤ ਕਰਮ ਕੇ ਵਿਛੜੇ ਕਰਿ ਕਿਰਪਾ ਮੇਲੋ ਰਾਮ। ਜੇ ਅਹਿਸਾਸ ਪੈਦਾ ਹੋਇਆ, ਫਿਰ ਹੀ ਚੇਤ ਗੋਬਿੰਦ ਅਰਾਧੀਐ ਹੋਵੈ ਅਨੰਦ ਘਣਾ। ਫਿਰ ਹੀ ਮਿਲਣ ਵਾਲੇ ਪਾਸੇ ਵਧਾਂਗੇ, ਫਿਰ ਹੀ ਉਹਦਾ ਨਾਮ ਜਪਦੇ ਹਾਂ ਨਾ ਜੀ। ਹੁਣ ਬੰਦੇ ਦੇ ਅੰਦਰ ਅਹਿਸਾਸ ਪੈਦਾ ਹੋਵੇ, ਮੰਨ, ਤੂੰ ਵਿਛੜਿਆ ਹੋਇਆ, ਤੂੰ ਸੱਚਮੁੱਚ ਨਿਗੁਰਾ ਹ, ਤੂੰ ਸੱਚਮੁੱਚ ਟੁੱਟਿਆ, ਤੂੰ 20-21 ਸਾਲ ਤੀਰਥਾਂ ਤੇ ਜਾ ਕੇ ਵੀ ਕੁਝ ਖੱਟਿਆ ਨਹੀਂ। ਕਹਿੰਦੇ, ਅੱਜ ਬੀਬੀ ਅਮਰੋ ਦੀ ਪੜ੍ਹੀ ਹੋਈ ਬਾਣੀ ਇਦਾਂ ਹਿਰਦੇ ਨੂੰ ਠੰਡ ਪਾਉਂਦੀ ਹੈ, ਜਿਵੇਂ ਕਿਸੇ ਨੇ ਜਖਮ ਦੇ ਉੱਤੇ ਮਲ ਮਲਾ ਦਿੱਤੀ ਹੋਵੇ। ਅੱਜ ਉਹ ਗੁਰੂ ਦੀ ਜਿਹੜੀ ਗੱਲ ਸੀਨਾ ਮੇਰਾ ਵੈਦ ਗੁਰੂ ਗੋਬਿੰਦਾ ਹਰਿ ਹਰਿ ਨਾਮ ਅਖਦ ਮੁਖ ਦੇਵੈ ਕਾਟੈ ਜਮ ਕੀ ਾ ਵਾਹਿਗੁਰੂ